Delhi Bomb threat

Delhi News: ਦਿੱਲੀ ਦੇ 3 ਸਕੂਲਾਂ ਨੂੰ ਬੰ.ਬ ਨਾਲ ਉਡਾਉਣ ਦੀ ਮਿਲੀ ਧਮਕੀ, ਮੌਕੇ ‘ਤੇ ਪਹੁੰਚੀ ਪੁਲਿਸ

ਦਿੱਲੀ, 14 ਜੁਲਾਈ 2025: Delhi Bomb threat: ਰਾਜਧਾਨੀ ਦਿੱਲੀ ਦੇ ਤਿੰਨ ਸਕੂਲਾਂ ਨੂੰ ਬੰ.ਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਡਾਕ ਰਾਹੀਂ ਸਕੂਲਾਂ ਨੂੰ ਭੇਜੀ ਗਈ ਹੈ। ਇਨ੍ਹਾਂ ‘ਚੋਂ ਇੱਕ ਚਾਣਕਿਆਪੁਰੀ ‘ਚ ਹੈ ਅਤੇ ਦੂਜਾ ਦਵਾਰਕਾ ‘ਚ ਹੈ ਅਤੇ ਤੀਜਾ ਪ੍ਰਸ਼ਾਂਤ ਵਿਹਾਰ ‘ਚ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਤਲਾਸ਼ੀ ਦੌਰਾਨ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਫਿਲਹਾਲ ਜਾਂਚ ਜਾਰੀ ਹੈ।

ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸੋਮਵਾਰ ਸਵੇਰੇ ਦਿੱਲੀ ਦੇ ਤਿੰਨ ਸਕੂਲਾਂ ‘ਚ ਬੰ.ਬ ਨਾਲ ਉਡਾਉਣ ਦੀ ਧਮਕੀ ਮਿਲੀ | ਪੁਲਿਸ ਨੇ ਕਿਹਾ ਕਿ ਸਵੇਰੇ 8 ਵਜੇ ਦੇ ਕਰੀਬ, ਪੁਲਿਸ ਨੂੰ ਪ੍ਰਸ਼ਾਂਤ ਵਿਹਾਰ ਅਤੇ ਦਵਾਰਕਾ ਸੈਕਟਰ 16 ‘ਚ ਸਥਿਤ ਸੀਆਰਪੀਐਫ ਸਕੂਲਾਂ ਦੇ ਨਾਲ-ਨਾਲ ਚਾਣਕਿਆਪੁਰੀ ਦੇ ਇੱਕ ਹੋਰ ਸਕੂਲ ਤੋਂ ਬੰ.ਬ ਨਾਲ ਉਡਾਉਣ ਦੀਆਂ ਧਮਕੀਆਂ ਬਾਰੇ ਕਾਲਾਂ ਆਈਆਂ।

ਉਨ੍ਹਾਂ ਕਿਹਾ ਕਿ ਪੁਲਿਸ ਟੀਮ ਤੁਰੰਤ ਸਕੂਲ ਕੰਪਲੈਕਸ ਦੀ ਜਾਂਚ ਕਰਨ ਲਈ ਪਹੁੰਚੀ। ਡਿਪਟੀ ਕਮਿਸ਼ਨਰ ਆਫ਼ ਪੁਲਿਸ (ਦਵਾਰਕਾ) ਅੰਕਿਤ ਸਿੰਘ ਨੇ ਕਿਹਾ ਕਿ ਸੋਮਵਾਰ ਸਵੇਰੇ ਦਵਾਰਕਾ ਉੱਤਰੀ ਪੁਲਿਸ ਸਟੇਸ਼ਨ ‘ਤੇ ਇੱਕ ਪੀਸੀਆਰ ਕਾਲ ਆਈ। ਜਿਸ ‘ਚ ਸੀਆਰਪੀਐਫ ਸਕੂਲ ‘ਚ ਬੰ.ਬ ਦੀ ਧਮਕੀ ਦੀ ਰਿਪੋਰਟ ਮਿਲੀ ਸੀ। ਇਲਾਕੇ ਦੀ ਤੁਰੰਤ ਤਲਾਸ਼ੀ ਲਈ ਗਈ। ਸਥਾਨਕ ਪੁਲਿਸ, ਸਨਿਫਰ ਡੋਗ ਅਤੇ ਬੰ.ਬ ਨਿਰੋਧਕ ਦਸਤੇ ਸਕੂਲ ਪਹੁੰਚੇ ਅਤੇ ਜਾਂਚ ਕੀਤੀ।

ਉਨ੍ਹਾਂ ਕਿਹਾ ਕਿ ਸਾਈਬਰ ਪੁਲਿਸ ਮਾਹਰ ਈਮੇਲ ਦੇ ਸਰੋਤ ਦਾ ਪਤਾ ਲਗਾ ਰਹੇ ਹਨ। ਡੀਸੀਪੀ ਨੇ ਕਿਹਾ ਕਿ ਸਕੂਲ ‘ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਪਿਛਲੇ ਸਾਲ ਵੀ ਦਿੱਲੀ ਦੇ 40 ਤੋਂ ਵੱਧ ਸਕੂਲਾਂ ਨੂੰ ਬੰ.ਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ। ਦਿੱਲੀ ਪੁਲਿਸ ਨੇ ਵੀ ਕਈ ਮਾਮਲਿਆਂ ‘ਚ ਕਾਰਵਾਈ ਕੀਤੀ ਹੈ, ਪਰ ਕਈ ਮਾਮਲੇ ਪੁਲਿਸ ਲਈ ਚੁਣੌਤੀ ਵੀ ਬਣ ਗਏ।

Read More: Delhi News: ਦਿੱਲੀ ਦੇ ਸਕੂਲਾਂ ਨੂੰ ਮੁੜ ਮਿਲੀ ਬੰ.ਬ ਨਾਲ ਉਡਾਉਣ ਦੀ ਧਮਕੀ

Scroll to Top