ਪੰਜਾਬ ‘ਚ ਫਿਰ ਬਦਲੇਗਾ ਮੌਸਮ, ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਦੀ ਚੇਤਾਵਨੀ

ਚੰਡੀਗੜ੍ਹ, 12 ਜੁਲਾਈ 2025: Punjab Weather Today: ਮੌਸਮ ਵਿਭਾਗ ਨੇ ਪੰਜਾਬ ਦੇ ਕਈ ਹਿੱਸਿਆਂ ‘ਚ 16 ਜੁਲਾਈ, 2025 ਤੱਕ ਭਾਰੀ ਮੀਂਹ (Heavy Rain) ਦੀ ਚੇਤਾਵਨੀ ਜਾਰੀ ਕੀਤੀ ਹੈ। ਪੰਜਾਬ ਦੇ ਕਈ ਇਲਾਕਿਆਂ ‘ਚ ਲਗਾਤਾਰ ਮੀਂਹ ਜਾਰੀ ਹੈ, ਜਿਸ ਨਾਲ ਜਨਜੀਵਨ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ। ਇਸਦੇ ਨਾਲ ਹੀ ਕੁਝ ਦਿਨ ਤੋਂ ਘੱਟ ਮੀਂਹ ਕਾਰਨ ਤਾਪਮਾਨ ‘ਚ ਵਾਧਾ ਹੋਇਆ ਹੈ | ਇਸ ਦੌਰਾਨ ਬਦਲਵਾਈ ਵੀ ਛਾਈ ਹੋਈ ਹੈ |

ਮੌਸਮ ਵਿਗਿਆਨ ਕੇਂਦਰ ਮੁਤਾਬਕ ਆਉਣ ਵਾਲੇ ਦਿਨਾਂ ‘ਚ ਅੰਮ੍ਰਿਤਸਰ, ਲੁਧਿਆਣਾ, ਨਵਾਂਸ਼ਹਿਰ ਜਲੰਧਰ, ਪਟਿਆਲਾ, ਹੁਸ਼ਿਆਰਪੁਰ ਅਤੇ ਮੋਹਾਲੀ ਸਮੇਤ ਕਈ ਜ਼ਿਲ੍ਹਿਆਂ ‘ਚ ਗਰਜ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਸਕਦਾ ਹੈ। ਕੁਝ ਥਾਵਾਂ ‘ਤੇ ਮੋਹਲੇਧਾਰ ਮੀਂਹ ਦੀ ਵੀ ਉਮੀਦ ਹੈ।

ਹਾਲ ਹੀ ਦੇ ਦਿਨਾਂ ‘ਚ ਲਗਾਤਾਰ ਮੀਂਹ (Heavy Rain) ਕਾਰਨ ਪੰਜਾਬ ਦਾ ਔਸਤ ਤਾਪਮਾਨ 2.4 ਡਿਗਰੀ ਸੈਲਸੀਅਸ ਘੱਟ ਗਿਆ ਹੈ। ਪਿਛਲੇ 24 ਘੰਟਿਆਂ ‘ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 4.6 ਡਿਗਰੀ ਘੱਟ ਸੀ। ਸੂਬੇ ਵਿੱਚ ਸਭ ਤੋਂ ਘੱਟ ਤਾਪਮਾਨ ਭਾਖੜਾ ਡੈਮ (ਨੰਗਲ) ਵਿਖੇ 32.6 ਡਿਗਰੀ ਦਰਜ ਕੀਤਾ ਗਿਆ।ਮੌਸਮ ਵਿਗਿਆਨ ਵਿਭਾਗ ਦਾ ਅਨੁਮਾਨ ਹੈ ਕਿ 16 ਜੁਲਾਈ ਤੋਂ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਸਕਦਾ ਹੈ। ਇਸ ਨਾਲ ਮੀਂਹ ਦੀ ਸੰਭਾਵਨਾ ਵਧੇਗੀ ਅਤੇ ਤਾਪਮਾਨ ਫਿਰ ਡਿੱਗ ਸਕਦਾ ਹੈ। ਹਾਲਾਂਕਿ, ਅਗਲੇ ਚਾਰ ਦਿਨਾਂ ਤੱਕ, ਤਾਪਮਾਨ ‘ਚ ਥੋੜ੍ਹਾ ਵਾਧਾ ਹੋਣ ਦੇ ਨਾਲ-ਨਾਲ ਨਮੀ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ।

ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ, ਪ੍ਰਸ਼ਾਸਨ ਨੂੰ ਅਲਰਟ ਮੋਡ ‘ਤੇ ਰੱਖਿਆ ਗਿਆ ਹੈ। ਨੀਵੇਂ ਇਲਾਕਿਆਂ ‘ਚ ਪਾਣੀ ਭਰਨ ਅਤੇ ਪੇਂਡੂ ਖੇਤਰਾਂ ਵਿੱਚ ਨਦੀਆਂ ਦੇ ਪਾਣੀ ਦੇ ਪੱਧਰ ‘ਚ ਵਾਧੇ ਦੀ ਸੰਭਾਵਨਾ ਦੇ ਕਾਰਨ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।

Read More: Punjab Weather Today Updates: ਮੌਸਮ ‘ਚ ਬਦਲਾਅ, ਮੀਂਹ ਕਾਰਨ ਗਰਮੀ ਤੋਂ ਲੋਕਾਂ ਨੂੰ ਮਿਲੀ ਥੋੜ੍ਹੀ ਰਾਹਤ

Scroll to Top