ਰਾਧਿਕਾ ਯਾਦਵ

ਟੈਨਿਸ ਖਿਡਾਰਨ ਰਾਧਿਕਾ ਯਾਦਵ ਦੇ ਪਿਤਾ ਨੂੰ ਪੁਲਿਸ ਰਿਮਾਂਡ ‘ਤੇ ਭੇਜਿਆ, ਕ.ਤ.ਲ ਦੀ ਦੱਸੀ ਵਜ੍ਹਾ

ਗੁਰੂਗ੍ਰਾਮ 11 ਜੁਲਾਈ 2025: ਗੁਰੂਗ੍ਰਾਮ ਦੇ ਸੈਕਟਰ-57 ‘ਚ ਬੀਤੇ ਦਿਨ ਸਵੇਰੇ ਲਗਭਗ 11.30 ਵਜੇ ਸੁਸ਼ਾਂਤਲੋਕ-2 ‘ਚ ਟੈਨਿਸ ਖਿਡਾਰਨ ਨੂੰ ਰਾਧਿਕਾ ਯਾਦਵ ਨੂੰ ਉਸਦੇ ਪਿਤਾ ਨੇ ਤਿੰਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਟੈਨਿਸ ਖਿਡਾਰਨ ਵੱਲੋਂ ਅਕੈਡਮੀ ਚਲਾਉਣ ਤੋਂ ਨਾਰਾਜ਼ਗੀ ਕਾਰਨ ਪਿਤਾ ਨੇ ਲਾਇਸੈਂਸੀ ਰਿਵਾਲਵਰ ਨਾਲ ਉਸਦੀ ਪਿੱਠ ‘ਚ ਗੋਲੀ ਮਾਰ ਦਿੱਤੀ ਸੀ।

ਰਾਧਿਕਾ ਯਾਦਵ ਨੂੰ ਗੰਭੀਰ ਹਾਲਤ ‘ਚ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਪਿਤਾ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ। ਜਿੱਥੋਂ ਮੁਲਜ਼ਮ ਨੇ ਮੁਲਜ਼ਮ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।

ਮ੍ਰਿਤਕ ਦੀ ਪਛਾਣ ਸੂਬਾ ਪੱਧਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ (ਲਗਭਗ 25 ਸਾਲ) ਵਜੋਂ ਹੋਈ ਹੈ, ਜੋ ਸੈਕਟਰ-57 ਦੇ ਸੁਸ਼ਾਂਤਲੋਕ-2 ‘ਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਮ੍ਰਿਤਕ ਰਾਧਿਕਾ ਇੱਕ ਟੈਨਿਸ ਅਕੈਡਮੀ ਚਲਾਉਂਦੀ ਸੀ ਅਤੇ ਉਸਦਾ ਪਿਤਾ ਉਸਦੇ ਟੈਨਿਸ ਅਕੈਡਮੀ ਚਲਾਉਣ ਦੇ ਵਿਚਾਰ ਤੋਂ ਖੁਸ਼ ਨਹੀਂ ਸੀ।

ਵੀਰਵਾਰ ਨੂੰ ਟੈਨਿਸ ਅਕੈਡਮੀ ਚਲਾਉਣ ਨੂੰ ਲੈ ਕੇ ਮ੍ਰਿਤਕ ਨਾਲ ਝਗੜੇ ਕਾਰਨ ਰਾਧਿਕਾ ਯਾਦਵ ਦੇ ਪਿਤਾ ਨੇ ਗੁੱਸੇ ‘ਚ ਆ ਕੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਉਸਦੀ ਪਿੱਠ ‘ਚ ਤਿੰਨ ਗੋਲੀਆਂ ਮਾਰ ਦਿੱਤੀਆਂ। ਗੋਲੀ ਲੱਗਣ ਤੋਂ ਬਾਅਦ, ਰਾਧਿਕਾ ਦੇ ਚਾਚਾ ਕੁਲਦੀਪ ਅਤੇ ਚਚੇਰੇ ਭਰਾ ਉਸਨੂੰ ਗੰਭੀਰ ਜ਼ਖਮੀ ਹਾਲਤ ‘ਚ ਇੱਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਉਸਦੀ ਮੌਤ ਹੋ ਗਈ।

ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਉਹ ਪਿੰਡ ‘ਚ ਬਾਹਰ ਜਾਂਦਾ ਹੈ, ਤਾਂ ਪਿੰਡ ਵਾਲੇ ਉਸਨੂੰ ਕਹਿੰਦੇ ਹਨ ਕਿ ਉਹ ਆਪਣੀ ਧੀ ਦੀ ਕਮਾਈ ਖਾ ਰਿਹਾ ਹੈ। ਪਿਤਾ ਦੀਪਕ ਇਸ ਗੱਲ ਤੋਂ ਬਹੁਤ ਪਰੇਸ਼ਾਨ ਸਨ।

Read More: ਪਿਤਾ ਨੇ ਧੀ ਦਾ ਕਰਤਾ ਸ਼ਰੇਆਮ ਕ.ਤ.ਲ, ਟੈਨਿਸ ਖਿਡਾਰਨ ‘ਤੇ ਚਲਾਈਆਂ ਤਿੰਨ ਗੋ.ਲੀ.ਆਂ

Scroll to Top