ਸਪੋਰਟਸ 11 ਜੁਲਾਈ 2025: ਆਇਰਲੈਂਡ ਦੇ ਆਲਰਾਊਂਡਰ ਕਰਟਿਸ ਕੈਂਫਰ (Curtis Campher) ਨੇ ਵੀਰਵਾਰ ਨੂੰ ਇਤਿਹਾਸ ਰਚ ਦਿੱਤਾ। ਉਹ ਪੁਰਸ਼ ਪੇਸ਼ੇਵਰ ਕ੍ਰਿਕਟ ਵਿੱਚ ਲਗਾਤਾਰ ਪੰਜ ਗੇਂਦਾਂ ‘ਚ ਪੰਜ ਵਿਕਟਾਂ ਲੈਣ ਵਾਲਾ ਪਹਿਲਾ ਖਿਡਾਰੀ ਬਣ ਗਿਆ। ਕੈਂਪਰ ਨੇ ਇੰਟਰ-ਪ੍ਰੋਵਿੰਸ਼ੀਅਲ ਟੀ-20 ਟਰਾਫੀ ‘ਚ ਮੁਨਸਟਰ ਰੈੱਡਜ਼ ਵੱਲੋਂ ਨੌਰਥ-ਵੈਸਟ ਵਾਰੀਅਰਜ਼ ਖ਼ਿਲਾਫ਼ ਖੇਡਦੇ ਹੋਏ ਇਹ ਉਪਲਬੱਧੀ ਹਾਸਲ ਕੀਤੀ। ਉਨ੍ਹਾਂ ਨੇ 2.3 ਓਵਰਾਂ ‘ਚ 16 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ।
ਕੈਂਪਰ ਨੇ ਆਪਣੇ ਦੂਜੇ ਓਵਰ ਦੀਆਂ ਆਖਰੀ ਦੋ ਗੇਂਦਾਂ ਅਤੇ ਤੀਜੇ ਓਵਰ ਦੀਆਂ ਪਹਿਲੀਆਂ ਤਿੰਨ ਗੇਂਦਾਂ ‘ਚ ਲਗਾਤਾਰ ਪੰਜ ਵਿਕਟਾਂ ਲਈਆਂ। 189 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਇੱਕ ਸਮੇਂ ਵਾਰੀਅਰਜ਼ ਦਾ ਸਕੋਰ ਪੰਜ ਵਿਕਟਾਂ ‘ਤੇ 87 ਦੌੜਾਂ ਸੀ। ਇਸ ਤੋਂ ਬਾਅਦ ਪੂਰੀ ਟੀਮ 88 ਦੌੜਾਂ ‘ਤੇ ਢਹਿ ਗਈ। ਈਐਸਪੀਐਨ ਦੇ ਮੁਤਾਬਕ ਕੈਂਫਰ ਨੇ ਪਾਰੀ ਦੇ 12ਵੇਂ ਓਵਰ ਦੀ ਪੰਜਵੀਂ ਗੇਂਦ ‘ਤੇ ਵਿਲਸਨ ਨੂੰ ਕਲੀਨ ਬੋਲਡ ਕਰ ਦਿੱਤਾ। ਫਿਰ ਉਨ੍ਹਾਂ ਨੇ ਆਖਰੀ ਗੇਂਦ ‘ਤੇ ਹਿਊਮ ਨੂੰ ਐਲਬੀਡਬਲਯੂ ਆਊਟ ਕਰ ਦਿੱਤਾ।
ਕੈਂਫਰ (Curtis Campher) ਪਹਿਲਾਂ ਹੀ ਟੀ-20 ਅੰਤਰਰਾਸ਼ਟਰੀ ‘ਚ ਚਾਰ ਗੇਂਦਾਂ ‘ਚ ਚਾਰ ਵਿਕਟਾਂ ਲੈ ਚੁੱਕਾ ਹੈ। ਹਾਲਾਂਕਿ, ਜੇਕਰ ਪੁਰਸ਼ਾਂ ਅਤੇ ਮਹਿਲਾ ਕ੍ਰਿਕਟ ਨੂੰ ਜੋੜਿਆ ਜਾਵੇ ਤਾਂ ਕੈਂਪਰ ਇਹ ਉਪਲਬਧੀ ਹਾਸਲ ਕਰਨ ਵਾਲਾ ਪਹਿਲਾ ਖਿਡਾਰੀ ਨਹੀਂ ਹੈ। ਉਸ ਤੋਂ ਪਹਿਲਾਂ, ਜ਼ਿੰਬਾਬਵੇ ਦੀ ਮਹਿਲਾ ਖਿਡਾਰਨ ਕੇਲਿਸ ਨੇ 2024 ‘ਚ ਇੱਕ ਘਰੇਲੂ ਟੀ-20 ਟੂਰਨਾਮੈਂਟ ‘ਚ ਜ਼ਿੰਬਾਬਵੇ ਅੰਡਰ-19 ਲਈ ਖੇਡਦੇ ਹੋਏ ਈਗਲਜ਼ ਵੂਮੈਨ ਵਿਰੁੱਧ ਵੀ ਅਜਿਹਾ ਹੀ ਕੀਤਾ ਸੀ।
ਆਇਰਲੈਂਡ ਲਈ 61 ਟੀ-20 ਮੈਚਾਂ ਦੀਆਂ 52 ਪਾਰੀਆਂ ‘ਚ ਕੈਂਫਰ ਨੇ ਹੁਣ ਤੱਕ 125.37 ਦੀ ਸਟ੍ਰਾਈਕ ਰੇਟ ਨਾਲ 924 ਦੌੜਾਂ ਬਣਾਈਆਂ ਹਨ। ਇਨ੍ਹਾਂ ‘ਚ ਤਿੰਨ ਅਰਧ-ਸੈਂਕੜੇ ਸ਼ਾਮਲ ਹਨ। ਕੈਂਫਰ ਨੇ ਟੀ-20 ‘ਚ 31 ਵਿਕਟਾਂ ਵੀ ਝਟਕੀਆਂ ਹਨ। ਕੈਂਫਰ ਦੀ ਸਭ ਤੋਂ ਵਧੀਆ ਗੇਂਦਬਾਜ਼ੀ 25 ਦੌੜਾਂ ਦੇ ਕੇ ਚਾਰ ਵਿਕਟਾਂ ਹਨ।
Read More: IND ਬਨਾਮ ENG: ਸੱਟ ਕਾਰਨ ਰਿਸ਼ਭ ਪੰਤ ਮੈਦਾਨ ਤੋਂ ਬਾਹਰ, ਪੋਪ ਤੇ ਜੋ ਰੂਟ ਦੀ 50 ਦੌੜਾਂ ਦੀ ਸਾਂਝੇਦਾਰੀ ਪੂਰੀ