Delhi-NCR

Punjab Weather Today Updates: ਮੌਸਮ ‘ਚ ਬਦਲਾਅ, ਮੀਂਹ ਕਾਰਨ ਗਰਮੀ ਤੋਂ ਲੋਕਾਂ ਨੂੰ ਮਿਲੀ ਥੋੜ੍ਹੀ ਰਾਹਤ

11 ਜੁਲਾਈ 2025: ਮੌਸਮ (weather) ਦੇ ਵਿੱਚ ਲਗਾਤਾਰ ਬਦਲਾਅ ਆ ਰਿਹਾ ਹੈ, ਕਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਤੇ ਕਦੇ ਗਰਮੀ ਨਾਲ ਬੁਰਾ ਹਾਲ ਹੋ ਰਿਹਾ ਹੈ| ਉਥੇ ਹੀ ਅੱਜ ਪੰਜਾਬ ਵਿੱਚ ਮਾਨਸੂਨ (monsoon) ਹੌਲੀ ਹੋ ਰਿਹਾ ਹੈ। ਅੱਜ 3 ਜ਼ਿਲ੍ਹਿਆਂ ਵਿੱਚ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ ਹੋਰ ਜ਼ਿਲ੍ਹਿਆਂ ਵਿੱਚ ਸਥਿਤੀ ਆਮ ਹੋਣ ਵਾਲੀ ਹੈ।

ਉਥੇ ਹੀ ਮੌਸਮ ਵਿਗਿਆਨ ਕੇਂਦਰ ਅਨੁਸਾਰ ਆਉਣ ਵਾਲੇ 4 ਦਿਨ ਆਮ ਰਹਿਣਗੇ। ਇਸ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਵਿੱਚ ਹੋਈ ਬਾਰਿਸ਼ ਕਾਰਨ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਆਈ ਹੈ। ਸੂਬੇ ਦੇ ਔਸਤ ਤਾਪਮਾਨ ਵਿੱਚ 2.4 ਡਿਗਰੀ ਦੀ ਗਿਰਾਵਟ ਆਈ ਹੈ।

ਉਥੇ ਹੀ ਜੇ ਗੱਲ ਕਰੀਏ ਪਿਛਲੇ 24 ਘੰਟਿਆਂ ਦੀ ਤਾਂ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 4.6 ਡਿਗਰੀ ਘੱਟ ਹੈ। ਇਸ ਦੇ ਨਾਲ ਹੀ ਸੂਬੇ ਦਾ ਸਭ ਤੋਂ ਘੱਟ ਤਾਪਮਾਨ ਭਾਖੜਾ ਡੈਮ ਨੰਗਲ ਵਿਖੇ ਦਰਜ ਕੀਤਾ ਗਿਆ, ਜੋ ਕਿ 32.6 ਡਿਗਰੀ ਸੀ। ਇਸ ਦੇ ਨਾਲ ਹੀ ਸੂਬੇ ਦੇ 10 ਜ਼ਿਲ੍ਹੇ ਅਜਿਹੇ ਸਨ ਜਿੱਥੇ ਤਾਪਮਾਨ 30 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ। ਜਿਸ ਵਿੱਚ ਅੰਮ੍ਰਿਤਸਰ ਵਿੱਚ 29.1 ਡਿਗਰੀ, ਪਟਿਆਲਾ ਵਿੱਚ 29.8 ਡਿਗਰੀ, ਪਠਾਨਕੋਟ ਵਿੱਚ 28.9 ਡਿਗਰੀ, ਬਠਿੰਡਾ ਵਿੱਚ 28.2 ਡਿਗਰੀ ਅਤੇ ਫਰੀਦਕੋਟ ਵਿੱਚ 28.5 ਡਿਗਰੀ ਦਰਜ ਕੀਤਾ ਗਿਆ।

ਜਦੋਂ ਕਿ ਵੀਰਵਾਰ ਸਵੇਰ ਤੋਂ ਸ਼ਾਮ 5.30 ਵਜੇ ਤੱਕ, ਅੰਮ੍ਰਿਤਸਰ ਵਿੱਚ 22.5 ਮਿਲੀਮੀਟਰ, ਪਟਿਆਲਾ ਵਿੱਚ 2 ਮਿਲੀਮੀਟਰ, ਪਠਾਨਕੋਟ ਵਿੱਚ 22 ਮਿਲੀਮੀਟਰ, ਬਠਿੰਡਾ ਵਿੱਚ 9 ਮਿਲੀਮੀਟਰ, ਫਾਜ਼ਿਲਕਾ ਵਿੱਚ 4 ਮਿਲੀਮੀਟਰ, ਮੋਹਾਲੀ ਵਿੱਚ 5 ਮਿਲੀਮੀਟਰ ਅਤੇ ਮੋਗਾ ਵਿੱਚ 6.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

Read More: 

Punjab Weather: ਮੀਂਹ ਨੂੰ ਲੈ ਕੇ ਇੱਕ ਵਾਰ ਫਿਰ ਅਲਰਟ ਜਾਰੀ

Scroll to Top