ਕੈਨੇਡਾ, 10 ਜੁਲਾਈ 2025: ਕਾਮੇਡੀ ਕਿੰਗ ਵਜੋਂ ਮਸ਼ਹੂਰ ਕਪਿਲ ਸ਼ਰਮਾ (Kapil Sharma) ਨੇ ਕੈਨੇਡਾ ‘ਚ ਆਪਣਾ ਨਵਾਂ ਕੈਫੇ ‘ਕੈਪਸ ਕੈਫੇ’ (Kap’s Cafe) ਸਿਰਫ਼ ਤਿੰਨ ਦਿਨ ਪਹਿਲਾਂ ਹੀ ਖੋਲ੍ਹਿਆ ਸੀ, ਹੁਣ ਖ਼ਬਰ ਆ ਰਹੀ ਹੈ ਕਿ ਬੁੱਧਵਾਰ ਰਾਤ ਨੂੰ ਕਪਿਲ ਦੇ ਕੈਫੇ ‘ਤੇ ਗੋਲੀਬਾਰੀ ਕੀਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਕੈਫੇ ‘ਤੇ ਕਈ ਦੌਰ ਦੀ ਗੋਲੀਬਾਰੀ ਕੀਤੀ ਗਈ। ਹਾਲਾਂਕਿ ਇਸ ਘਟਨਾ ‘ਚ ਫਿਲਹਾਲ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।
ਕਪਿਲ ਸ਼ਰਮਾ ਦੇ ਕੈਫੇ ‘ਤੇ ਗੋਲੀਬਾਰੀ ਕਰਦੇ ਸਮੇਂ ਹਮਲਾਵਰ ਨੇ ਇਸਦੀ ਇੱਕ ਵੀਡੀਓ ਵੀ ਬਣਾਈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ ਹਮਲਾਵਰ ਕੈਫੇ ਦੇ ਬਾਹਰ ਇੱਕ ਕਾਰ ‘ਚ ਬੈਠਾ ਅਤੇ ਲਗਾਤਾਰ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਹੈ। ਇਸ ਘਟਨਾ ਨੂੰ ਕਿਸ ਨੇ ਆਜ਼ਮ ਦਿੱਤਾ ਫਿਲਹਾਲ ਸਾਫ਼ ਨਹੀਂ | ਦੂਜੇ ਪਾਸੇ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਕੇਆਈ ਦੇ ਇੱਕ ਕਥਿਤ ਕਾਰਕੁਨ ਅਤੇ ਐਨਆਈਏ ਦੀ ਸੂਚੀ ‘ਚ ਭਾਰਤ ਦੇ ਸਭ ਤੋਂ ਲੋੜੀਂਦੇ ਵਿਅਕਤੀਆਂ ‘ਚੋਂ ਇੱਕ ਹਰਜੀਤ ਸਿੰਘ ਲਾਡੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
Read More: ਕਾਮੇਡੀਅਨ ਕਪਿਲ ਸ਼ਰਮਾ ਦੀਆਂ ਵਧੀਆਂ ਮੁਸ਼ਕਲਾਂ, ਜਾਣੋ ਕੀ ਹੈ ਮਾਮਲਾ