Samsung Galaxy Z Fold 7

ਸੈਮਸੰਗ ਵੱਲੋਂ ਨਵਾਂ ਫੋਲਡਿੰਗ ਮੋਬਾਈਲ Samsung Galaxy Z Fold 7 ਲਾਂਚ, ਜਾਣੋ ਕੀਮਤ ਅਤੇ ਫ਼ੀਚਰ

10 ਜੁਲਾਈ 2025: ਸੈਮਸੰਗ ਨੇ ਆਪਣਾ ਨਵਾਂ ਫੋਲਡਿੰਗ ਡਿਵਾਈਸ Galaxy Z Fold 7 ਲਾਂਚ ਕੀਤਾ ਹੈ। ਇਸ ਦੇ ਨਾਲ ਹੀ Z Flip 7 ਅਤੇ ਇੱਕ ਕਿਫਾਇਤੀ ਫਲਿੱਪ ਸਮਾਰਟਫੋਨ Z Flip 7 FE ਪੇਸ਼ ਕੀਤਾ ਗਿਆ ਹੈ। ਇਸ ਸਮੇਂ ਦੇ ਫੋਲਡਿੰਗ ਡਿਵਾਈਸਾਂ ਨੂੰ ਦੇਖਦੇ ਹੋਏ, ਅਜਿਹਾ ਲੱਗਦਾ ਹੈ ਕਿ ਸੈਮਸੰਗ ਨੇ ਉਪਭੋਗਤਾਵਾਂ ਦੇ ਫੀਡਬੈਕ ਨੂੰ ਸੁਣਿਆ ਹੈ।

ਸੈਮਸੰਗ ਗਲੈਕਸੀ ਜ਼ੈਡ 7 ਮੋਬਾਈਲ ਦੇਖਣ ‘ਚ ਬਹੁਤ ਪਤਲਾ ਹੈ ਅਤੇ ਇਸਦਾ ਵਜਨ ਸਿਰਫ਼ 215 ਗ੍ਰਾਮ ਹੈ, ਜੋ ਇਸਨੂੰ Galaxy S25 Ultra ਨਾਲੋਂ ਹਲਕਾ ਹੈ। ਇਸ ਤੋਂ ਇਲਾਵਾ ਇਸ ਫੋਨ ਦੀ ਬਾਹਰੀ ਡਿਸਪਲੇਅ ਵੱਡਾ ਹੈ।

ਸੈਮਸੰਗ ਗਲੈਕਸੀ ਜ਼ੈਡ 7 ਦੀਆਂ ਵਿਸ਼ੇਸ਼ਤਾਵਾਂ

Samsung Galaxy Z Fold 7 ‘ਚ 8.0-ਇੰਚ QXGA+*Dynamic AMOLED 2X ਮੁੱਖ ਡਿਸਪਲੇਅ ਹੋਵੇਗਾ। ਇਸ ਦੇ ਨਾਲ ਹੀ ਇਸ ‘ਚ 6.5-ਇੰਚ FHD+Dynamic AMOLED 2X ਕਵਰ ਡਿਸਪਲੇਅ ਹੈ। ਦੋਵੇਂ 1 ਤੋਂ 120Hz ਤੱਕ ਦੇ ਰਿਫਰੈਸ਼ ਰੇਟਾਂ ਨੂੰ ਸਪੋਰਟ ਕਰੇਗਾ। ਫੋਨ ਦੇ ਕਵਰ ਡਿਸਪਲੇਅ ‘ਤੇ Corning® Gorilla® Glass Ceramic 2 ਅਤੇ ਬੈਕ ਗਲਾਸ ‘ਤੇ Corning® Gorilla® Glass Victus® 2 ਪ੍ਰੋਟੈਕਸ਼ਨ ਮਿਲੇਗੀ। ਫੋਨ ਦਾ ਵਜ਼ਨ ਸਿਰਫ਼ 215 ਗ੍ਰਾਮ ਹੋਵੇਗਾ।

Samsung Galaxy Z Fold 7 ‘ਚ ਕੈਮਰਾ

ਇਸ ਫੋਨ ‘ਚ 10MP ਸੈਲਫੀ ਕੈਮਰਾ ਅਤੇ ਅੰਦਰੂਨੀ ਡਿਸਪਲੇਅ ‘ਤੇ 10MP ਕੈਮਰਾ ਹੋਵੇਗਾ। ਇਸ ਦੇ ਨਾਲ ਹੀ ਫੋਨ ਦੇ ਪਿਛਲੇ ਪਾਸੇ ਇੱਕ ਟ੍ਰਿਪਲ ਕੈਮਰਾ ਸੈੱਟਅੱਪ ਉਪਲਬੱਧ ਹੋਵੇਗਾ। ਇਸ ਫੋਨ ‘ਚ 200MP ਵਾਈਡ ਐਂਗਲ ਕੈਮਰਾ ਹੈ। ਇਸ ਤੋਂ ਇਲਾਵਾ, ਇੱਕ 12MP ਅਲਟਰਾ ਵਾਈਡ ਕੈਮਰਾ ਅਤੇ ਇੱਕ 10MP ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ।

Samsung Galaxy Z Fold 7 ‘ਚ ਚਿੱਪਸੈੱਟ

ਇਸ ਫੋਨ ‘ਚ ਗਲੈਕਸੀ ਚਿੱਪਸੈੱਟ ਲਈ ਪ੍ਰੀਮੀਅਮ ਸਨੈਪਡ੍ਰੈਗਨ® 8 ਐਲੀਟ ਮਿਲੇਗਾ। ਜਿਸਨੂੰ ਸੈਮਸੰਗ ਲਈ ਵਿਸ਼ੇਸ਼ ਤੌਰ ‘ਤੇ ਟਵੀਕ ਕੀਤਾ ਗਿਆ ਹੈ। ਇਸ ਫੋਨ ‘ਚ 12GB + 256GB, 12GB + 512GB ਅਤੇ 16GB + 1TB ਸਟੋਰੇਜ ਵੇਰੀਐਂਟ ਮਿਲਣਗੇ। ਸੈਮਸੰਗ ਨੇ ਇਸ ‘ਚ 4400mAh ਬੈਟਰੀ ਦਿੱਤੀ ਹੈ। Samsung Galaxy Z Fold 7 IP48 ਸੁਰੱਖਿਆ ਦੇ ਨਾਲ ਆਵੇਗਾ। ਇਸਨੂੰ ਬਲੂ, ਸਿਲਵਰ ਅਤੇ ਜੈੱਟ ਬਲੈਕ ਕਵਰ ‘ਚ ਖਰੀਦਿਆ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 16 ਆਊਟ ਆਫ ਦ ਬਾਕਸ ‘ਤੇ ਆਧਾਰਿਤ OneUI 8 ‘ਤੇ ਚੱਲੇਗਾ।

ਸੈਮਸੰਗ ਗਲੈਕਸੀ ਜ਼ੈਡ 7 ਦੀ ਕੀਮਤ

ਸੈਮਸੰਗ ਗਲੈਕਸੀ ਜ਼ੈਡ 7 ਦੀ ਕੀਮਤ $1999 ਯਾਨੀ ਲਗਭਗ 1 ਲੱਖ 72 ਹਜ਼ਾਰ ਰੁਪਏ ਤੋਂ ਸ਼ੁਰੂ ਹੈ। ਇਸ ਮੋਬਾਈਲ ਨੂੰ ਅੱਜ ਤੋਂ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। ਇਹ 25 ਜੁਲਾਈ ਤੋਂ ਉਪਲਬੱਧ ਹੋਵੇਗਾ। ਇਸਨੂੰ ਬਲੂ ਸ਼ੈਡੋ, ਸਿਲਵਰ ਸ਼ੈਡੋ, JetBlack, Mint24 ਰੰਗ ਵਿਕਲਪਾਂ ‘ਚ ਲਿਆ ਜਾ ਸਕਦਾ ਹੈ। Mint 24 ਰੰਗ ਵਿਕਲਪ ਸਿਰਫ ਔਨਲਾਈਨ ਵਿਕਰੀ ‘ਚ ਉਪਲਬੱਧ ਹੋਵੇਗਾ।

Read More: Oppo ਨੇ ਰੇਨੋ 14 5G ਸੀਰੀਜ਼ ਦੇ ਦੋ ਨਵੇਂ ਫੋਨ ਕੀਤੇ ਲਾਂਚ, ਜਾਣੋ ਕੀਮਤ ਤੇ ਫ਼ੀਚਰ

Scroll to Top