ਅੰਮ੍ਰਿਤਸਰ ‘ਚ ਚੱਲਿਆ ਪੀਲਾ ਪੰਜਾ, ਨਸ਼ਾ ਤਸਕਰ ਦੇ ਘਰ ‘ਤੇ ਬੁਲਡੋਜ਼ਰ ਕਾਰਵਾਈ

10 ਜੁਲਾਈ 2025: ਪੰਜਾਬ ਸਰਕਾਰ (punjab government) ਦੇ ਵਲੋਂ ਚਲਾਈ ਗਈ ਮੁਹਿੰਮ “ਨਸ਼ਿਆਂ ਵਿਰੁੱਧ ਜੰਗ” ਦੇ ਵਿੱਚ ਲਗਾਤਾਰ ਐਕਸ਼ਨ ਕੀਤਾ ਜਾ ਰਿਹਾ ਹੈ, ਉਥੇ ਹੀ ਹੁਣ ਪੰਜਾਬ ਦੇ ਅੰਮ੍ਰਿਤਸਰ (amritsar) ਵਿੱਚ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਦੇ ਹਿੱਸੇ ਵਜੋਂ ਅੱਜ ਵੀਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੀ ਟੀਮ ਨੇ ਨਸ਼ਾ ਤਸਕਰ ਸੌਰਵ ਪ੍ਰਤਾਪ ਉਰਫ਼ ਸੰਨੀ ਦੇ ਘਰ ਨੂੰ ਬੁਲਡੋਜ਼ਰ ਕੀਤਾ। ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਕੀਤੀ ਗਈ। ਜਿਸ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਬਣੀਆਂ ਜਾਇਦਾਦਾਂ ਨੂੰ ਢਾਹ ਕੇ ਨਸ਼ਾ ਤਸਕਰਾਂ ‘ਤੇ ਦਬਾਅ ਬਣਾਉਣ ਦੀ ਰਣਨੀਤੀ ਅਪਣਾਈ ਜਾ ਰਹੀ ਹੈ।

ਸੰਨੀ ਨਿਵਾਸੀ ਛੇਹਰਟਾ ਵਿਰੁੱਧ ਪੰਜਾਬ (punjab) ਭਰ ਵਿੱਚ ਐਨਡੀਪੀਐਸ ਐਕਟ, ਆਰਮਜ਼ ਐਕਟ ਅਤੇ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਲਗਭਗ 25 ਮਾਮਲੇ ਦਰਜ ਹਨ। ਉਹ ਇਸ ਸਮੇਂ ਫਰਾਰ ਹੈ ਅਤੇ ਪੁਲਿਸ ਨੇ ਉਸਨੂੰ ਭਗੌੜਾ ਐਲਾਨ ਦਿੱਤਾ ਹੈ। ਸੰਨੀ ਦੀ ਧੀ ਮੁਸਕਾਨ ਅਤੇ ਭਰਾ ਆਦਿੱਤਿਆ ਪ੍ਰਤਾਪ ਨੂੰ ਥਾਣਾ ਇਸਲਾਮਾਬਾਦ ਵਿੱਚ ਦਰਜ ਇੱਕ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਛੇ ਕਿਲੋਗ੍ਰਾਮ ਅਫੀਮ, ਅੱਠ ਕਿਲੋਗ੍ਰਾਮ ਹੈਰੋਇਨ, ਹੈਰੋਇਨ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਦੋ ਕਿਲੋਗ੍ਰਾਮ ਰਸਾਇਣ, ਇੱਕ 9 ਐਮਐਮ ਪਿਸਤੌਲ ਅਤੇ ਇੱਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਹੈ।

Read More: ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਸਾਂਝੀ ਕਾਰਵਾਈ, ਦੋ ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਉਸਾਰੀਆਂ ਢਹਿ-ਢੇਰੀ 

Scroll to Top