ਪੰਜਾਬ, 09 ਜੁਲਾਈ 2025: ਸਤਲੁਜ-ਯਮੁਨਾ ਲਿੰਕ (SYL) ਨਹਿਰ ਨੂੰ ਲੈ ਕੇ ਅੱਜ 9 ਜੁਲਾਈ ਨੂੰ ਦਿੱਲੀ ‘ਚ ਪੰਜਾਬ ਅਤੇ ਹਰਿਆਣਾ ਸਰਕਾਰ ਦੇ ਮੁੱਖ ਮੰਤਰੀਆਂ ਵਿਚਾਲੇ ਮਹੱਤਵਪੂਰਨ ਬੈਠਕ ਹੋਈ। ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਦੀ ਅਗਵਾਈ ਹੇਠ ਇਹ ਪਹਿਲੀ ਬੈਠਕ ਸੀ।
ਇਸ ਮੁੱਦੇ ‘ਤੇ ਹੋਈ ਬੈਠਕ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨੂੰ ਦੱਸਿਆ ਕਿ ਬੈਠਕ ਬਹੁਤ ਹੀ ਚੰਗੇ ਮਾਹੌਲ ‘ਚ ਹੋਈ। ਇਸੇ ਤਰ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਬੈਠਕ ਬਹੁਤ ਹੀ ਸਾਰਥਕ ਮਾਹੌਲ ‘ਚ ਹੋਈ। ਪੰਜਾਬ ਅਤੇ ਹਰਿਆਣਾ ਭਰਾ ਹਨ, ਦੋਵਾਂ ਦਾ ਵਿਹੜਾ ਇੱਕੋ ਜਿਹਾ ਹੈ। ਇਸ ਮੁੱਦੇ ਤੋਂ ਬਾਹਰ ਨਿਕਲਣ ਲਈ ਕੰਮ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਬੈਠਕ ਤੋਂ ਇੱਕ ਉਮੀਦ ਪੈਦਾ ਹੋਈ ਹੈ, ਉੱਪਰਲਾ ਪਾਣੀ ਜੋ ਸਿੰਧੂ ਸੰਧੀ ਪਾਕਿਸਤਾਨ ਤੋਂ ਰੱਦ ਕਰ ਦਿੱਤਾ ਗਿਆ ਹੈ। ਉਹ ਪਾਣੀ ਪੰਜਾਬ ‘ਚ ਲਿਆਂਦਾ ਜਾਣਾ ਚਾਹੀਦਾ ਹੈ। ਜੇਹਲਮ ਦਾ ਪਾਣੀ ਪੰਜਾਬ ‘ਚ ਨਹੀਂ ਆ ਸਕਦਾ, ਪਰ ਚਨਾਬ, ਉਝ ਅਤੇ ਰਾਵੀ ਦਾ ਪਾਣੀ ਆ ਸਕਦਾ ਹੈ। ਇਹ ਪੌਂਗ, ਰਣਜੀਤ ਸਾਗਰ ਡੈਮ ਅਤੇ ਭਾਖੜਾ ਡੈਮ ‘ਚੋਂ ਲੰਘੇਗਾ।
ਉਸ ਪਾਣੀ ਲਈ ਚੈਨਲ ਪੰਜਾਬ ਦਾ ਹੈ। ਉਸ ਪਾਣੀ ਨੂੰ ਅੱਗੇ ਲਿਜਾਣ ‘ਚ ਸਾਨੂੰ ਕੀ ਮੁਸ਼ਕਿਲ ਹੈ? ਹਰਿਆਣਾ ਸਾਡਾ ਭਰਾ ਹੈ। ਅਸੀਂ ਭਾਈ ਕਨ੍ਹਈਆ ਦੇ ਵਾਰਸ ਹਾਂ, ਜਿਸਨੇ ਦੁਸ਼ਮਣਾਂ ਨੂੰ ਪਾਣੀ ਦਿੱਤਾ। ਹਾਲਾਂਕਿ,ਸੀਐੱਮ ਭਗਵੰਤ ਮਾਨ ਦਾ ਐਸਵਾਈਐਲ ਦੇ ਮੁੱਦੇ ‘ਤੇ ਸਟੈਂਡ ਸਪੱਸ਼ਟ ਹੈ।
Read More: ਦਿੱਲੀ ਵਿਖੇ SYL ਮੁੱਦੇ ‘ਤੇ ਪੰਜਾਬ ਤੇ ਹਰਿਆਣਾ ਵਿਚਾਲੇ ਅਹਿਮ ਬੈਠਕ ਜਾਰੀ