ਜਸਪ੍ਰੀਤ ਬੁਮਰਾਹ

IND ਬਨਾਮ ENG: ਇੰਗਲੈਂਡ ਖ਼ਿਲਾਫ ਲਾਰਡਸ ‘ਚ ਪ੍ਰਸਿਧ ਕ੍ਰਿਸ਼ਨਾ ਦੀ ਜਗ੍ਹਾ ਜਸਪ੍ਰੀਤ ਬੁਮਰਾਹ ਦੀ ਵਾਪਸੀ !

ਸਪੋਰਟਸ, 09 ਜੁਲਾਈ 2025: IND ਬਨਾਮ ENG 3rd Test match: ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੈਚ ਵੀਰਵਾਰ ਨੂੰ ਇਤਿਹਾਸਕ ਲਾਰਡਸ ਮੈਦਾਨ ‘ਤੇ ਖੇਡਿਆ ਜਾਵੇਗਾ। ਜਸਪ੍ਰੀਤ ਬੁਮਰਾਹ (Jasprit Bumrah) ਵਾਪਸੀ ਹੋਈ ਹੈ ਅਤੇ ਪ੍ਰਸਿਧ ਕ੍ਰਿਸ਼ਨਾ (Prasidh Krishna) ਨੂੰ ਬਾਹਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਟੀਮ ਪ੍ਰਬੰਧਨ ਨੂੰ ਇਹ ਵੀ ਵਿਚਾਰ ਕਰਨਾ ਪਵੇਗਾ ਕਿ ਕੁਲਦੀਪ ਯਾਦਵ ਨੂੰ ਮੌਕਾ ਦੇਣਾ ਹੈ ਜਾਂ ਨਹੀਂ। ਤੀਜਾ ਟੈਸਟ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ।

ਜੇਕਰ ਭਾਰਤੀ ਟੀਮ ਨੇ ਪਹਿਲੇ ਟੈਸਟ ‘ਚ ਕੁਝ ਕੈਚ ਨਾ ਛੱਡੇ ਹੁੰਦੇ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੁੰਦਾ, ਤਾਂ ਭਾਰਤੀ ਟੀਮ ਸੀਰੀਜ਼ ‘ਚ 2-0 ਨਾਲ ਅੱਗੇ ਹੁੰਦੀ। ਜਸਪ੍ਰੀਤ ਬੁਮਰਾਹ ਦੀ ਵਾਪਸੀ ‘ਤੇ ਪ੍ਰਸਿਧ ਕ੍ਰਿਸ਼ਨਾ ਨੂੰ ਬਾਹਰ ਦਾ ਦਿਖਾਇਆ ਜਾ ਸਕਦਾ ਹੈ। ਉਹ ਹੁਣ ਤੱਕ ਪੂਰੀ ਫਾਰਮ ਵਿੱਚ ਨਹੀਂ ਦਿਖਾਈ ਦਿੱਤਾ ਹੈ। ਲੀਡਜ਼ ਤੋਂ ਬਾਅਦ, ਭਾਰਤੀ ਤੇਜ਼ ਗੇਂਦਬਾਜ਼ਾਂ ‘ਤੇ ਗੰਭੀਰ ਸਵਾਲ ਖੜ੍ਹੇ ਹੋਏ ਸਨ, ਪਰ ਆਕਾਸ਼ ਦੀਪ ਅਤੇ ਮੁਹੰਮਦ ਸਿਰਾਜ ਨੇ ਦੂਜੇ ਟੈਸਟ ‘ਚ ਦਿਖਾਇਆ ਕਿ ਉਹ ਕਿਸੇ ਤੋਂ ਘੱਟ ਨਹੀਂ ਹਨ। ਹੁਣ ਇਨ੍ਹਾਂ ਦੋਵਾਂ ਨਾਲ ਬੁਮਰਾਹ ਦੀ ਤਿਕੜੀ ਹਮਲੇ ਨੂੰ ਇੱਕ ਸ਼ਕਤੀਸ਼ਾਲੀ ਰੂਪ ਦਿੰਦੀ ਹੈ।

ਭਾਰਤੀ ਟੀਮ ਦੇ ਬੱਲੇਬਾਜ਼ ਹੁਣ ਤੱਕ ਚੰਗੀ ਫਾਰਮ ‘ਚ ਦਿਖਾਈ ਦੇ ਰਹੇ ਹਨ। ਹਾਲਾਂਕਿ, ਤੀਜੇ ਨੰਬਰ ਦੀ ਸਮੱਸਿਆ ਅਜੇ ਵੀ ਜਾਰੀ ਹੈ। ਸਾਈ ਸੁਦਰਸ਼ਨ ਪਹਿਲੇ ਟੈਸਟ ‘ਚ ਕੁਝ ਖਾਸ ਨਹੀਂ ਕੀਤਾ | ਜਿਸ ਤੋਂ ਬਾਅਦ ਉਸਨੂੰ ਦੂਜੇ ਟੈਸਟ ਲਈ ਬਾਹਰ ਕਰ ਦਿੱਤਾ ਗਿਆ। ਦੂਜੇ ਟੈਸਟ ‘ਚ, ਕਰੁਣ ਨਾਇਰ ਨੂੰ ਤੀਜੇ ਨੰਬਰ ‘ਤੇ ਚੰਗੀ ਸ਼ੁਰੂਆਤ ਮਿਲੀ, ਪਰ ਉਹ ਇਸਨੂੰ ਵੱਡੀ ਪਾਰੀ ‘ਚ ਨਹੀਂ ਬਦਲ ਸਕਿਆ।

Read More: IND ਬਨਾਮ ENG: ਲਾਰਡਜ਼ ‘ਚ ਭਲਕੇ ਭਾਰਤ ਤੇ ਇੰਗਲੈਂਡ ਵਿਚਾਲੇ ਤੀਜਾ ਟੈਸਟ ਮੈਚ ਜਾਣੋ ਲਾਰਡਜ਼ ‘ਚ ਭਾਰਤ ਦੇ ਰਿਕਾਰਡ

Scroll to Top