ਉੱਤਰਾਖੰਡ, 08 ਜੁਲਾਈ 2025: ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ‘ਚ ਅੱਜ ਭੂਚਾਲ ਦੇ ਝਟਕਿਆਂ ਨੇ ਲੋਕਾਂ ‘ਚ ਦਹਿਸ਼ਤ ਫੈਲਾ ਦਿੱਤੀ। ਦੁਪਹਿਰ 1:07 ਵਜੇ ਆਏ ਭੂਚਾਲ ਦੀ ਪੁਸ਼ਟੀ ਰਾਜ ਆਫ਼ਤ ਕੰਟਰੋਲ ਰੂਮ ਅਤੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਦੋਵਾਂ ਨੇ ਕੀਤੀ ਹੈ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.2 ਮਾਪੀ ਗਈ ਸੀ ਅਤੇ ਇਸਦਾ ਕੇਂਦਰ ਜ਼ਮੀਨ ਤੋਂ ਲਗਭਗ 5 ਕਿਲੋਮੀਟਰ ਹੇਠਾਂ ਸੀ।
ਇਸ ਦੌਰਾਨ ਧਰਤੀ ਅਚਾਨਕ ਹਿੱਲ ਗਈ, ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ | ਭੂਚਾਲ ਦੇ ਝਟਕੇ ਕੁਝ ਪਲਾਂ ਲਈ ਮਹਿਸੂਸ ਕੀਤੇ ਗਏ, ਪਰ ਇੰਨੇ ਤੇਜ਼ ਸਨ ਕਿ ਬਹੁਤ ਸਾਰੇ ਲੋਕ ਡਰ ਕੇ ਆਪਣੇ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਆ ਗਏ। ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਵੀ ਭੂਚਾਲ ਦੇ ਝਟਕੇ ਮਹਿਸੂਸ ਕਰਨ ਦੀ ਪੁਸ਼ਟੀ ਕੀਤੀ ਅਤੇ ਕਈ ਥਾਵਾਂ ਤੋਂ ਛੋਟੇ ਪੱਧਰ ‘ਤੇ ਕੰਬਣ ਦੀਆਂ ਰਿਪੋਰਟਾਂ ਮਿਲੀਆਂ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
Read More: Earthquake: ਮੁੜ ਹਿੱਲੀ ਜਾਪਾਨ ਦੀ ਧਰਤੀ, 6.0 ਤੀਬਰਤਾ ਦਾ ਆਇਆ ਭੂਚਾਲ