ਹਰਿਆਣਾ, 05 ਜੁਲਾਈ 2025: ਹਰਿਆਣਾ ਸਰਕਾਰ ਨੇ ਆਊਟਸੋਰਸਿੰਗ ਨੀਤੀ ਭਾਗ-2 ਅਤੇ ਹਰਿਆਣਾ ਹੁਨਰ ਰੁਜ਼ਗਾਰ ਨਿਗਮ ਅਧੀਨ ਲਗਾਈਆਂ ਗਈਆਂ ਸਾਰੀਆਂ ਮਹਿਲਾ ਠੇਕਾ ਕਰਮਚਾਰੀਆਂ ਨੂੰ ਹਰ ਮਹੀਨੇ ਦੋ ਕੈਜ਼ੁਅਲ ਛੁੱਟੀਆਂ ਦੇਣ ਦਾ ਫੈਸਲਾ ਕੀਤਾ ਹੈ।
ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਹੁਣ ਅਜਿਹੇ ਕਰਮਚਾਰੀਆਂ ਨੂੰ ਹਰ ਮਹੀਨੇ ਦੋ ਕੈਜ਼ੁਅਲ ਛੁੱਟੀਆਂ ਮਿਲਣਗੀਆਂ ਪਰ ਇਹ ਛੁੱਟੀਆਂ ਇੱਕ ਕੈਲੰਡਰ ਸਾਲ ‘ਚ 22 ਤੋਂ ਵੱਧ ਨਹੀਂ ਹੋਣਗੀਆਂ। ਇਹ ਕੈਜ਼ੁਅਲ ਛੁੱਟੀਆਂ ਮੌਜੂਦਾ 10 ਦਿਨਾਂ ਦੀ ਮੈਡੀਕਲ ਛੁੱਟੀ ਤੋਂ ਇਲਾਵਾ ਹੋਣਗੀਆਂ।
ਜ਼ਿਕਰਯੋਗ ਹੈ ਕਿ ਪਹਿਲਾਂ ਆਊਟਸੋਰਸਿੰਗ ਨੀਤੀ ਭਾਗ-2 ਅਤੇ ਹਰਿਆਣਾ ਹੁਨਰ ਰੁਜ਼ਗਾਰ ਨਿਗਮ ਅਧੀਨ ਲਗਾਏ ਗਏ ਸਾਰੇ ਠੇਕਾ ਕਰਮਚਾਰੀਆਂ ਨੂੰ ਹਰ ਸਾਲ 10 ਦਿਨਾਂ ਦੀ ਕੈਜ਼ੁਅਲ ਛੁੱਟੀ ਅਤੇ 10 ਦਿਨਾਂ ਦੀ ਮੈਡੀਕਲ ਛੁੱਟੀ ਦੀ ਆਗਿਆ ਸੀ।
Read More: ਹਰਿਆਣਾ ਸਰਕਾਰ ਨੇ ਪੁਲਿਸ ਮੁਲਾਜ਼ਮਾਂ ਦੀ ਛੁੱਟੀਆਂ ਕੀਤੀਆਂ ਰੱਦ, ਜਾਣੋ ਕਾਰਨ