ਚੰਡੀਗੜ੍ਹ, 05 ਜੁਲਾਈ 2025: PunjabWeather News: ਮੌਸਮ ਵਿਭਾਗ ਨੇ ਪੰਜਾਬ ‘ਚ ਮੀਂਹ ਨੂੰ ਲੈ ਕੇ ਅੱਜ ਫਿਰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਿਛਲੇ ਦਿਨ ਪਠਾਨਕੋਟ ਅਤੇ ਬਠਿੰਡਾ ‘ਚ ਮੀਂਹ ਪਿਆ ਜਦਕਿ ਕਈਂ ਥਾਵਾਂ ‘ਤੇ ਤਾਪਮਾਨ ਖੁਸਕ ਰਿਹਾ |
ਮੌਸਮ ਵਿਭਾਗ ਮੁਤਾਬਕ ਅੱਜ ਗੁਰਦਾਸਪੁਰ, ਹੁਸ਼ਿਆਰਪੁਰ,ਪਠਾਨਕੋਟ, ਅੰਮ੍ਰਿਤਸਰ, ਰੂਪਨਗਰ ਅਤੇ ਮੋਹਾਲੀ ਵਿੱਚ ਮੀਂਹ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਹੋਰ ਸੂਬਿਆਂ ਵਿੱਚ ਮੌਸਮ ਆਮ ਰਹੇਗਾ। ਪਰ, ਕੱਲ੍ਹ ਤੋਂ, ਤਾਪਮਾਨ ਫਿਰ ਬਦਲ ਰਿਹਾ ਹੈ। ਅਗਲੇ 48 ਘੰਟਿਆਂ ਵਿੱਚ ਸੂਬੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਸੂਬੇ ਦੇ ਅੱਧੇ ਤੋਂ ਵੱਧ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਹਿਮਾਚਲ ਪ੍ਰਦੇਸ਼ ਅਤੇ ਪੰਜਾਬ ‘ਚ ਬਿਹਤਰ ਮੀਂਹ ਦਾ ਪ੍ਰਭਾਵ ਡੈਮਾਂ ਵਿੱਚ ਵੀ ਦੇਖਿਆ ਜਾ ਰਿਹਾ ਹੈ। ਸਤਲੁਜ ਦਰਿਆ ‘ਤੇ ਸਥਿਤ ਭਾਖੜਾ ਡੈਮ ਦਾ ਪੂਰਾ ਪਾਣੀ ਦਾ ਪੱਧਰ 1685 ਫੁੱਟ ਹੈ ਅਤੇ ਇਸਦੀ ਕੁੱਲ ਭੰਡਾਰਨ ਸਮਰੱਥਾ 5.918 ਮਿਲੀਅਨ ਏਕੜ ਫੁੱਟ (MAF) ਹੈ। ਇਸ ਸਮੇਂ ਡੈਮ ਦਾ ਪਾਣੀ ਦਾ ਪੱਧਰ 1582.66 ਫੁੱਟ ਦਰਜ ਕੀਤਾ ਗਿਆ ਹੈ, ਜਿਸ ਵਿੱਚ 2.642 MAF ਪਾਣੀ ਸਟੋਰ ਕੀਤਾ ਗਿਆ ਹੈ। ਇਹ ਕੁੱਲ ਸਮਰੱਥਾ ਦਾ 44.64 ਫੀਸਦੀ ਹੈ।
Read More: Weather Alert: ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਦਿੱਲੀ ‘ਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ