ਸੰਜੀਵ ਅਰੋੜਾ

ਕੈਬਿਨਟ ਮੰਤਰੀ ਸੰਜੀਵ ਅਰੋੜਾ ਨੂੰ 3 ਵਿਭਾਗਾਂ ਦੀ ਮਿਲੀ ਜ਼ਿੰਮੇਵਾਰੀ, ਕੁਲਦੀਪ ਧਾਲੀਵਾਲ ਤੋਂ ਵਾਪਸ ਲਏ ਵਿਭਾਗ

ਚੰਡੀਗੜ੍ਹ, 03 ਜੁਲਾਈ 2025: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਹੇ ਸੰਜੀਵ ਅਰੋੜਾ ਨੂੰ ਲੁਧਿਆਣਾ ਤੋਂ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਪੰਜਾਬ ਕੈਬਿਨਟ ‘ਚ ਸ਼ਾਮਲ ਕੀਤਾ ਗਿਆ ਹੈ | ਸੰਜੀਵ ਅਰੋੜਾ ਨੂੰ ਪੰਜਾਬ ਸਰਕਾਰ ਦੇ ਨਵੇਂ ਐਨਆਰਆਈ, ਉਦਯੋਗ ਅਤੇ ਵਣਜ ਮੰਤਰੀ ਬਣਾਇਆ ਗਿਆ ਹੈ। ਸੰਜੀਵ ਅਰੋੜਾ ਨੇ ਵੀਰਵਾਰ ਨੂੰ ਰਾਜ ਭਵਨ ਵਿਖੇ ਹੋਏ ਇੱਕ ਸਮਾਗਮ ‘ਚ 17ਵੇਂ ਮੰਤਰੀ ਵਜੋਂ ਸਹੁੰ ਚੁੱਕੀ। ਲੁਧਿਆਣਾ ਪੱਛਮੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਸੰਜੀਵ ਅਰੋੜਾ ਨੂੰ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਇਹੀ ਕਾਰਨ ਹੈ ਕਿ ਉਹ ਕੈਬਨਿਟ ‘ਚ ਸ਼ਾਮਲ ਹੋਏ ਹਨ।

‘ਆਪ’ ਸਰਕਾਰ ਦੇ ਲਗਭਗ ਸਾਢੇ 3 ਸਾਲਾਂ ਦੇ ਕਾਰਜਕਾਲ ‘ਚ ਇਹ 7ਵਾਂ ਕੈਬਨਿਟ ਵਿਸਥਾਰ ਹੈ। ਐਨਆਰਆਈ ਵਿਭਾਗ ਪਹਿਲਾਂ ਕੁਲਦੀਪ ਧਾਲੀਵਾਲ ਕੋਲ ਸੀ | ਜਿਕਰਯੋਗ ਹੈ ਕਿ ਉਦਯੋਗ ਵਿਭਾਗ ਤਰੁਨਪ੍ਰੀਤ ਸਿੰਘ ਸੋਂਧ ਕੋਲ ਸੀ, ਜਿਸਨੂੰ ਵਾਪਸ ਲੈ ਕੇ ਸੰਜੀਵ ਅਰੋੜਾ (Sanjeev Arora) ਨੂੰ ਦੇ ਦਿੱਤਾ ਗਿਆ ਹੈ। ਤਰੁਨਪ੍ਰੀਤ ਕੋਲ ਹੁਣ ਸਿਰਫ਼ ਪੰਚਾਇਤ ਅਤੇ ਸੱਭਿਆਚਾਰ ਵਿਭਾਗ ਰਹਿ ਗਿਆ ਹੈ।

ਅਸਤੀਫੇ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਨੇ ਮੈਨੂੰ ਕਿਹਾ ਸੀ ਕਿ ਕਿਸੇ ਹੋਰ ਨੂੰ ਮੌਕਾ ਦਿਓ। ਮੈਂ ਕਿਹਾ ਠੀਕ ਹੈ। ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇ ਦਿੱਤਾ ਹੈ। ਮੈਂ ਵਿਭਾਗਾਂ ਦੀ ਲੜਾਈ ‘ਚ ਸ਼ਾਮਲ ਨਹੀਂ ਹਾਂ। ਸੰਜੀਵ ਅਰੋੜਾ ਦੇ ਮੰਤਰੀ ਮੰਡਲ ‘ਚ ਸ਼ਾਮਲ ਹੋਣ ਅਤੇ ਕੁਲਦੀਪ ਧਾਲੀਵਾਲ ਦੇ ਅਸਤੀਫੇ ਤੋਂ ਬਾਅਦ, ਕੈਬਨਿਟ ‘ਚ 16 ਮੰਤਰੀ ਹਨ। ਅਜੇ ਵੀ ਕੈਬਨਿਟ ‘ਚ ਇੱਕ ਸੀਟ ਖਾਲੀ ਹੈ।

Read More: ਵਿਧਾਇਕ ਸੰਜੀਵ ਅਰੋੜਾ ਨੇ ਪੰਜਾਬ ਕੈਬਿਨਟ ਮੰਤਰੀ ਵਜੋਂ ਸਹੁੰ ਚੁੱਕੀ

Scroll to Top