ਦਿੱਲੀ, 03 ਜੁਲਾਈ 2025: ਦਿੱਲੀ ਤੋਂ ਵਾਸ਼ਿੰਗਟਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ (Air India flight) ‘ਚ ਅਚਾਨਕ ਤਕਨੀਕੀ ਨੁਕਸ ਪੈ ਗਿਆ। ਵਿਯਾਨਾ ‘ਚ ਰਿਫਿਊਲ ਭਰਨ ਲਈ ਉਡਾਣ ਰੁਕਣ ਤੋਂ ਬਾਅਦ ਇਸ ਨੁਕਸ ਦਾ ਪਤਾ ਲੱਗਿਆ। ਇਸ ਤੋਂ ਬਾਅਦ ਉਡਾਣ ਰੱਦ ਕਰ ਦਿੱਤੀ ਗਈ। ਏਅਰਲਾਈਨ ਨੇ ਵਾਸ਼ਿੰਗਟਨ ਜਾਣ ਵਾਲੇ ਯਾਤਰੀਆਂ ਨੂੰ ਵਿਯਾਨਾ ‘ਚ ਉਤਾਰ ਦਿੱਤਾ ਅਤੇ ਉਨ੍ਹਾਂ ਨੂੰ ਇੱਕ ਵਿਕਲਪਿਕ ਸਹੂਲਤ ਰਾਹੀਂ ਯਾਤਰਾ ਕਰਵਾਈ। ਇਸਦੇ ਨਾਲ ਹੀ ਪੂਰੀ ਰਿਫੰਡ ਦੀ ਵੀ ਪੇਸ਼ਕਸ਼ ਕੀਤੀ ਗਈ। ਇਸ ਤੋਂ ਇਲਾਵਾ ਏਅਰ ਇੰਡੀਆ ਦੀ ਵਾਸ਼ਿੰਗਟਨ ਡੀਸੀ ਤੋਂ ਵਿਯਨਾ ਰਾਹੀਂ ਨਵੀਂ ਦਿੱਲੀ ਜਾਣ ਵਾਲੀ ਉਡਾਣ ਨੂੰ ਵੀ ਰੱਦ ਕਰ ਦਿੱਤਾ ਗਿਆ।
ਏਅਰ ਇੰਡੀਆ (Air India flight) ਦੇ ਬੁਲਾਰੇ ਨੇ ਕਿਹਾ ਕਿ 2 ਜੁਲਾਈ ਨੂੰ ਨਵੀਂ ਦਿੱਲੀ ਤੋਂ ਵਾਸ਼ਿੰਗਟਨ ਡੀਸੀ ਜਾਣ ਵਾਲੀ ਉਡਾਣ ਨੰਬਰ AI103 ਨੂੰ ਵਿਯਾਨਾ ‘ਚ ਫਿਊਲ ਭਰਨ ਲਈ ਰੋਕ ਦਿੱਤਾ ਗਿਆ ਸੀ। ਫਿਊਲ ਭਰਨ ਦੌਰਾਨ ਨਿਯਮਤ ਜਾਂਚ ਦੌਰਾਨ, ਜਹਾਜ਼ ‘ਚ ਇੱਕ ਤਕਨੀਕੀ ਨੁਕਸ ਪਾਇਆ ਗਿਆ। ਇਸ ਨੁਕਸ ਨੂੰ ਠੀਕ ਕਰਨ ਲਈ ਵਾਧੂ ਸਮੇਂ ਦੀ ਲੋੜ ਸੀ। ਇਸ ਕਾਰਨ ਵਿਯਾਨਾ ਤੋਂ ਵਾਸ਼ਿੰਗਟਨ ਡੀਸੀ ਜਾਣ ਵਾਲੀ ਉਡਾਣ ਨੂੰ ਰੱਦ ਕਰ ਦਿੱਤਾ ਗਿਆ ਅਤੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ।
ਵੀਜ਼ਾ-ਮੁਕਤ ਪ੍ਰਵੇਸ਼ ਲਈ ਯੋਗ ਯਾਤਰੀਆਂ ਜਾਂ ਵੈਧ ਸ਼ੈਂਗੇਨ ਵੀਜ਼ਾ ਵਾਲੇ ਯਾਤਰੀਆਂ ਨੂੰ ਅਗਲੀ ਉਪਲਬੱਧ ਉਡਾਣ ਤੱਕ ਵਿਯਾਨਾ ‘ਚ ਹੋਟਲ ਰਿਹਾਇਸ਼ ਪ੍ਰਦਾਨ ਕੀਤੀ ਗਈ। ਜਦੋਂ ਕਿ ਪ੍ਰਵੇਸ਼ ਪਰਮਿਟ ਤੋਂ ਬਿਨਾਂ ਯਾਤਰੀਆਂ ਲਈ, ਆਸਟ੍ਰੀਆ ਦੇ ਅਧਿਕਾਰੀਆਂ ਤੋਂ ਇਮੀਗ੍ਰੇਸ਼ਨ ਅਤੇ ਸੁਰੱਖਿਆ ਕਲੀਅਰੈਂਸ ਪ੍ਰਾਪਤ ਹੋਣ ਤੱਕ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
Read More: ਏਅਰ ਇੰਡੀਆ ਵੱਲੋਂ ਪੜਾਅਵਾਰ ਪੱਛਮੀ ਏਸ਼ੀਆ ਲਈ ਹਵਾਈ ਸੇਵਾਵਾਂ ਮੁੜ ਹੋਣਗੀਆਂ ਬਹਾਲ




