ਮੋਹਾਲੀ, 21 ਜੂਨ 2025: ਮੇਰਲਿਅਨ ਗਰੁੱਪ, ਜਿਸਨੇ ਰੀਅਲ ਅਸਟੇਟ ਸੈਕਟਰ ‘ਚ ਇੱਕ ਮਜ਼ਬੂਤ ਛਾਪ ਛੱਡੀ ਹੈ, ਜਿਨ੍ਹਾਂ ਨੇ ਹੁਣ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਗਰੁੱਪ ਨੇ ਗਮਾਡਾ ਦੁਆਰਾ ਮਨਜ਼ੂਰ 25 ਏਕੜ ‘ਚ ਫੈਲੀ ਆਲੀਸ਼ਾਨ ਟਾਊਨਸ਼ਿਪ ਪੌਸ਼ ਸਿਟੀ, ਸੈਕਟਰ 91-92 ਮੋਹਾਲੀ ਨੂੰ ਹਾਸਲ ਕਰ ਲਿਆ ਹੈ। ਹੁਣ ਇਹ ਪ੍ਰੋਜੈਕਟ ‘ਮੇਰਲਿਅਨ ਪੋਸ਼ ਸਿਟੀ’ ਦੇ ਨਵੇਂ ਨਾਮ ਹੇਠ ਵਿਕਸਤ ਕੀਤਾ ਜਾਵੇਗਾ।
ਇਸ ਪ੍ਰਾਪਤੀ ਦੇ ਨਾਲ ਮੇਰਲਿਅਨ ਪੋਸ਼ ਸਿਟੀ ਨੂੰ ਇੱਕ ਨਵੀਂ ਪਛਾਣ ਦਿੱਤੀ ਹੈ, ਇੱਕ ਪ੍ਰੀਮੀਅਮ ਟਾਊਨਸ਼ਿਪ ਜੋ ਮੋਡਰਨ ਲਾਈਫਸਟਾਈਲ, ਲਗਜ਼ਰੀ ਅਤੇ ਸਹੂਲਤ ਦਾ ਪ੍ਰਤੀਕ ਬਣ ਜਾਵੇਗੀ। ਮੋਹਾਲੀ ਦੇ ਸਭ ਤੋਂ ਉੱਭਰਦੇ ਸਥਾਨ, ਸੈਕਟਰ 91-92 ‘ਚ ਸਥਿਤ ਇਹ ਟਾਊਨਸ਼ਿਪ ਆਉਣ ਵਾਲੇ ਸਮੇਂ ‘ਚ ਨਿਵੇਸ਼ਕਾਂ ਅਤੇ ਘਰ ਖਰੀਦਦਾਰਾਂ ਲਈ ਇੱਕ ਪ੍ਰਮੁੱਖ ਵਿਕਲਪ ਸਾਬਤ ਹੋਵੇਗੀ।
ਮੇਰਲਿਅਨ ਗਰੁੱਪ ਦਾ ਉਦੇਸ਼ ਇਸ ਪ੍ਰੋਜੈਕਟ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਵਿਕਸਤ ਕਰਨਾ ਹੈ, ਜਿਸ ‘ਚ ਹਰੀਆਂ ਖੁੱਲ੍ਹੀਆਂ ਥਾਵਾਂ, ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਸਮਾਰਟ ਹੋਮ ਵਿਸ਼ੇਸ਼ਤਾਵਾਂ ਅਤੇ ਸਾਰੀਆਂ ਆਧੁਨਿਕ ਸਹੂਲਤਾਂ ਸ਼ਾਮਲ ਹੋਣਗੀਆਂ।




