ਲੁਧਿਆਣਾ, 18 ਜੂਨ 2025: ਲੁਧਿਆਣਾ ਪੱਛਮੀ ਹਲਕੇ ‘ਚ ਜ਼ਿਮਨੀ ਚੋਣ ਲਈ ਵੋਟਿੰਗ ਕੱਲ੍ਹ ਯਾਨੀ 19 ਜੂਨ ਨੂੰ ਹੋਵੇਗੀ, ਜਦੋਂ ਕਿ ਗਿਣਤੀ 23 ਜੂਨ ਨੂੰ ਹੋਵੇਗੀ। ਇਸ ਤੋਂ ਪਹਿਲਾਂ ਜਵਾਹਰ ਨਗਰ ਕੈਂਪ ‘ਚ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੀ ਪੁਲਿਸ ਮੁਲਾਜ਼ਮਾਂ ਨਾਲ ਹੱਥੋਂਪਾਈ ਹੋ ਗਈ। ਇਸਦੀ ਇੱਕ ਵੀਡੀਓ ਸਾਹਮਣੇ ਆਈ ਹੈ।
ਦਰਅਸਲ, ਲੁਧਿਆਣਾ ਦੇ ਜਵਾਹਰ ਨਗਰ ਕੈਂਪ ਇਲਾਕੇ ‘ਚ ਕਾਂਗਰਸੀਆਂ ਨੇ ਰਾਸ਼ਨ ਵੰਡਦੇ ਇੱਕ ਵਿਅਕਤੀ ਨੂੰ ਫੜ ਲਿਆ। ਉਹ ਵਿਅਕਤੀ ਆਪਣਾ ਐਕਟਿਵਾ ਸਕੂਟਰ ਛੱਡ ਕੇ ਭੱਜ ਗਿਆ। ਇਸ ਦੌਰਾਨ ਬਹਿਸ ਵੱਧ ਗਈ ਅਤੇ ਮੌਕੇ ‘ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਵੀ ਪਹੁੰਚ ਗਈ।
ਇਸ ਦੌਰਾਨ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੀ ਪੁਲਿਸ ਅਧਿਕਾਰੀਆਂ ਨਾਲ ਤਿੱਖੀ ਬਹਿਸ ਹੋਈ। ਦੋਵਾਂ ਵਿਚਾਲੇ ਝੜੱਪ ਹੋ ਗਈ। ਆਸ਼ੂ ਨੇ ਦੋਸ਼ ਲਗਾਇਆ ਕਿ ਪੁਲਿਸ ‘ਤੇ ਗੰਭੀਰ ਦੋਸ਼ ਲਾਏ ਹਨ ਉਨ੍ਹਾਂ ਕਿਹਾ ਕਿ ਪੁਲਿਸ ਨੇ ਧੱਕੇਸ਼ਾਹੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਵੀ ਕੀਤੀ ਹੈ।
Read More: Ludhiana West By Election: ਚੋਣ ਕਮਿਸ਼ਨ ਵੱਲੋਂ ਓਪੀਨੀਅਨ ਪੋਲ ਨੂੰ ਲੈ ਕੇ ਸਖ਼ਤ ਚੇਤਾਵਨੀ