ਚੰਡੀਗੜ੍ਹ, 11 ਜੂਨ 2025: ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਸਵੀਡਨ ਦੇ ਦੌਰੇ ਦੌਰਾਨ 10 ਤੋਂ 12 ਜੂਨ 2025 ਤੱਕ ਕਰਵਾਈ ਜਾ ਰਹੀ ਅੰਤਰਰਾਸ਼ਟਰੀ ਆਈਡੀਆ ਸਟਾਕਹੋਮ ਕਾਨਫਰੰਸ ‘ਚ ਹਿੱਸਾ ਲੈ ਰਹੇ ਹਨ। ਇਹ ਕਾਨਫਰੰਸ ਚੋਣ ਪ੍ਰਕਿਰਿਆ ਦੀ ਨਿਰਪੱਖਤਾ ‘ਤੇ ਕੇਂਦ੍ਰਿਤ ਹੈ। ਇਸ ਮੌਕੇ ਉਨ੍ਹਾਂ ਨੇ ਦੁਨੀਆ ਭਰ ਦੇ ਵੱਖ-ਵੱਖ ਚੋਣ ਪ੍ਰਬੰਧਨ ਸੰਸਥਾਵਾਂ ਦੇ ਮੁਖੀਆਂ ਨਾਲ ਕਈ ਦੁਵੱਲੀਆਂ ਬੈਠਕਾਂ ਕੀਤੀਆਂ |
ਇਨ੍ਹਾਂ ਬੈਠਕਾਂ ਦਾ ਉਦੇਸ਼ ਚੋਣ ਪ੍ਰਬੰਧਨ ਦੇ ਖੇਤਰ ‘ਚ ਭਾਰਤ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਲੋਕਤੰਤਰੀ ਭਾਗੀਦਾਰੀ ਅਤੇ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ। ਦੁਵੱਲੀ ਵਿਚਾਰ-ਵਟਾਂਦਰੇ ਦੌਰਾਨ, ਮੁੱਖ ਚੋਣ ਕਮਿਸ਼ਨਰ ਨੇ ਨਿੱਜੀ ਤੌਰ ‘ਤੇ ਕਈ ਦੇਸ਼ਾਂ ਦੇ ਚੋਣ ਸੰਸਥਾਵਾਂ ਦੇ ਮੁਖੀਆਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਵਿਸਥਾਰ ‘ਚ ਚਰਚਾ ਕੀਤੀ, ਜਿਸ ‘ਚ ਵਿਸ਼ਵਵਿਆਪੀ ਚੋਣ ਅਨੁਭਵਾਂ ਅਤੇ ਨਵੀਨਤਾਵਾਂ ‘ਤੇ ਚਰਚਾ ਕੀਤੀ ਗਈ।
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਾਨਫਰੰਸ ਦੇ ਉਦਘਾਟਨੀ ਸੈਸ਼ਨ ‘ਚ ਮੁੱਖ ਭਾਸ਼ਣ ਵੀ ਦਿੱਤਾ, ਜੋ ਚੋਣ ਪ੍ਰਕਿਰਿਆ ਦੀ ਨਿਰਪੱਖਤਾ ‘ਤੇ ਕੇਂਦ੍ਰਿਤ ਸੀ | ਜਿਕਰਯੋਗ ਹੈ ਕਿ ਮੁੱਖ ਚੋਣ ਕਮਿਸ਼ਨਰ ਨੇ ਮੈਕਸੀਕੋ, ਇੰਡੋਨੇਸ਼ੀਆ, ਮੰਗੋਲੀਆ, ਦੱਖਣੀ ਅਫਰੀਕਾ, ਸਵਿਟਜ਼ਰਲੈਂਡ, ਮੋਲਡੋਵਾ, ਲਿਥੁਆਨੀਆ, ਮਾਰੀਸ਼ਸ, ਯੂਨਾਈਟਿਡ ਕਿੰਗਡਮ, ਜਰਮਨੀ, ਯੂਕਰੇਨ ਅਤੇ ਕ੍ਰੋਏਸ਼ੀਆ ਵਰਗੇ ਦੇਸ਼ਾਂ ਦੇ ਚੋਣ ਪ੍ਰਬੰਧਨ ਸੰਸਥਾਵਾਂ ਦੇ ਮੁਖੀਆਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਦੁਵੱਲੀਆਂ ਬੈਠਕਾਂ ਕੀਤੀਆਂ ਹਨ।
Read More: ਹਰਿਆਣਾ ਦੇ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਬਣੇ ਭਾਰਤੇ ਦੇ ਨਵੇਂ ਚੋਣ ਕਮਿਸ਼ਨਰ