11 ਜੂਨ 2025: ਪੁਲਿਸ ਨੇ ਪੰਜਾਬ ਦੇ ਜ਼ੀਰਕਪੁਰ ਦੇ ਕੇਸੀ ਰਾਇਲ ਹੋਟਲ (royal hotel) ਵਿੱਚ ਚੱਲ ਰਹੇ ਜੂਏ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਜੂਆ ਖੇਡਦੇ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਇਸ ਵਿੱਚ ਹੋਟਲ ਦੇ ਕਰਮਚਾਰੀ ਵੀ ਸ਼ਾਮਲ ਸਨ।
ਪੁਲਿਸ ਟੀਮ ਨੇ ਮੌਕੇ ਤੋਂ 25.30 ਲੱਖ ਨਕਦੀ, 13 ਮੋਬਾਈਲ ਫੋਨ (mobile phones) ਅਤੇ 6 ਕਾਰਾਂ ਬਰਾਮਦ ਕੀਤੀਆਂ ਹਨ। ਜ਼ੀਰਕਪੁਰ ਥਾਣੇ ਵਿੱਚ ਜੂਆ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਬਾਰੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਸ ਮਾਮਲੇ ਵਿੱਚ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
Read More: ਪਰਿਵਾਰ ਦੀਆਂ ਅੱਖਾਂ ਸਾਹਮਣੇ ਢਹਿ ਗਿਆ ਮਿਹਨਤ ਨਾਲ ਬਣਾਇਆ ਘਰ