11 ਜੂਨ 2025: ਗੁਜਰਾਤ ਪੁਲਿਸ (gujrat police) 27 ਜੂਨ ਨੂੰ ਅਹਿਮਦਾਬਾਦ ਵਿੱਚ ਹੋਣ ਵਾਲੀ ਜਗਨਨਾਥ ਰੱਥ ਯਾਤਰਾ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਭੀੜ ਦਾ ਪ੍ਰਬੰਧਨ ਕਰੇਗੀ। ਦੱਸ ਦੇਈਏ ਕਿ ਸਹਾਇਕ ਪੁਲਿਸ ਕਮਿਸ਼ਨਰ ਭਰਤ ਪਟੇਲ ਨੇ ਕਿਹਾ ਕਿ ਬੰਗਲੁਰੂ ਵਿੱਚ ਹੋਈ ਭਗਦੜ ਤੋਂ ਬਾਅਦ ਹੁਣ ਵਾਧੂ ਚੌਕਸੀ ਵਰਤੀ ਜਾ ਰਹੀ ਹੈ।
ਦੱਸ ਦੇਈਏ ਕਿ ਪੁਲਿਸ ਅਨੁਸਾਰ 27 ਜੂਨ ਨੂੰ ਹੋਣ ਵਾਲੇ ਸ਼ਾਨਦਾਰ ਸਮਾਗਮ ਵਿੱਚ 14 ਤੋਂ 15 ਲੱਖ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। AI ਸਾਫਟਵੇਅਰ (Artificial Intelligence software) ਨੂੰ ਲਾਈਵ ਸੀਸੀਟੀਵੀ ਫੀਡ ਨਾਲ ਜੋੜਿਆ ਜਾਵੇਗਾ। ਤਾਂ ਜੋ ਇਹ ਅੰਦਾਜ਼ਾ ਲਗਾਇਆ ਜਾ ਸਕੇ ਕਿ ਉਸ ਖਾਸ ਜਗ੍ਹਾ ‘ਤੇ ਕਿੰਨੇ ਲੋਕ ਮੌਜੂਦ ਹਨ। ਵੱਡੀ ਗਿਣਤੀ ਵਿੱਚ ਹੋਣ ਦੀ ਸੂਰਤ ਵਿੱਚ, ਭੀੜ ਨੂੰ ਪਹਿਲਾਂ ਹੀ ਬੈਰੀਕੇਡਿੰਗ ਰਾਹੀਂ ਰੋਕਿਆ ਜਾ ਸਕਦਾ ਹੈ।
Read More: Gujarat: ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੌਰਾਨ ਹਾਦਸਾ, ਬਾਲਕੋਨੀ ਡਿੱਗਣ ਕਾਰਨ ਇੱਕ ਦੀ ਮੌਤ ਕਈ ਜ਼ਖਮੀ