ਹਿਮਾਚਲ ਪ੍ਰਦੇਸ਼, 10 ਜੂਨ 2025: Heatwave in Himachal: ਹਿਮਾਚਲ ਪ੍ਰਦੇਸ਼ ਦੇ ਕਈ ਸ਼ਹਿਰਾਂ ‘ਚ ਅੱਤ ਦੀ ਗਰਮੀ ਦੀ ਲਪੇਟ ‘ਚ ਹਨ । ਇਸਦੇ ਨਾਲ ਹੀ ਪੰਜਾਬ ਦੇ ਨਾਲ ਲੱਗਦੇ ਊਨਾ ਦਾ ਤਾਪਮਾਨ ਅੱਜ ਯਾਨੀ ਮੰਗਲਵਾਰ ਨੂੰ 44.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਊਨਾ ਦਾ ਹੁਣ ਤੱਕ ਦਾ ਰਿਕਾਰਡ ਤਾਪਮਾਨ 10 ਜੂਨ 2019 ਨੂੰ 45.2 ਡਿਗਰੀ ਸੀ। ਇਸਦੇ ਨਾਲ ਹੀ ਕੁੱਲੂ, ਮੰਡੀ ਅਤੇ ਊਨਾ ਜ਼ਿਲ੍ਹੇ ਦੇ ਕੁਝ ਇਲਾਕਿਆਂ ‘ਚ ਅੱਜ ਹੀਟਵੇਵ ਮਹਿਸੂਸ ਕੀਤੀ।
ਹਿਮਾਚਲ ਦੇ 4 ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ, ਜਦੋਂ ਕਿ 8 ਸ਼ਹਿਰਾਂ ‘ਚ ਇਹ 35 ਡਿਗਰੀ ਤੋਂ ਉੱਪਰ ਚਲਾ ਗਿਆ ਹੈ। ਹਮੀਰਪੁਰ ‘ਚ ਨੇਰੀ ਦਾ ਤਾਪਮਾਨ ਵੀ 43.3 ਡਿਗਰੀ ਤੱਕ ਪਹੁੰਚ ਗਿਆ ਹੈ, ਮੰਡੀ, ਬਿਲਾਸਪੁਰ ਅਤੇ ਹਮੀਰਪੁਰ ਵੀ 40 ਡਿਗਰੀ ਤੋਂ ਉੱਪਰ ਪਹੁੰਚ ਗਿਆ ਹੈ।
ਮੌਸਮ ਵਿਭਾਗ ਨੇ ਕੱਲ੍ਹ ਅਤੇ ਪਰਸੋਂ ਕੁੱਲੂ, ਮੰਡੀ ਅਤੇ ਊਨਾ ਜ਼ਿਲ੍ਹਿਆਂ ‘ਚ ਗਰਮੀ ਦੀ ਲਹਿਰ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਤਿੰਨ ਜ਼ਿਲ੍ਹਿਆਂ ਤੋਂ ਇਲਾਵਾ, ਪਰਸੋਂ ਕਾਂਗੜਾ ਅਤੇ ਸੋਲਨ ਜ਼ਿਲ੍ਹਿਆਂ ‘ਚ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਵੀ ਆਮ ਨਾਲੋਂ 3.9 ਡਿਗਰੀ ਵੱਧ ਗਿਆ ਹੈ। ਕਈ ਸ਼ਹਿਰਾਂ ਦਾ ਤਾਪਮਾਨ ਆਮ ਨਾਲੋਂ 6 ਡਿਗਰੀ ਵੱਧ ਗਿਆ ਹੈ। ਕੁੱਲੂ ਦੇ ਭੁੰਤਰ ਦਾ ਤਾਪਮਾਨ ਵੀ ਆਮ ਨਾਲੋਂ 5.8 ਡਿਗਰੀ ਵਧ ਕੇ 38.6 ਡਿਗਰੀ, ਸੁੰਦਰਨਗਰ ਦਾ ਤਾਪਮਾਨ 5.0 ਡਿਗਰੀ ਵਧ ਕੇ 39.5 ਡਿਗਰੀ, ਮਨਾਲੀ ਦਾ ਤਾਪਮਾਨ 31.2 ਡਿਗਰੀ ਪਹੁੰਚ ਗਿਆ ਹੈ |
ਮੌਸਮ ਵਿਭਾਗ ਦੇ ਮੁਤਾਬਕ ਵੈਸਟਰਨ ਡਿਸਟਰਬੈਂਸ 13 ਜੂਨ ਨੂੰ ਸਰਗਰਮ ਹੋ ਰਿਹਾ ਹੈ। ਇਸ ਨਾਲ ਗਰਮੀ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ। ਇਸਦਾ ਪ੍ਰਭਾਵ ਅਗਲੇ 3 ਦਿਨਾਂ ਤੱਕ ਰਹੇਗਾ ਅਤੇ ਪੂਰੇ ਸੂਬੇ ‘ਚ ਹਲਕੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।
Read More: ਚੰਡੀਗੜ੍ਹ ਮੌਸਮ: ਚੰਡੀਗੜ੍ਹ ਦੇ ਤਾਪਮਾਨ ‘ਚ ਵਾਧਾ, ਆਉਣ ਵਾਲੇ ਦਿਨਾਂ ‘ਚ ਗਰਮੀ ਤੋਂ ਨਹੀਂ ਮਿਲੇਗੀ ਰਾਹਤ