ਤਰਨ ਤਾਰਨ, 10 ਜੂਨ 2025: ਪੰਜਾਬ ਪੁਲਿਸ ਵਿਭਾਗ ਦੇ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਣ ਦੀ ਇੱਕ ਦੁਖਦਾਈ ਖ਼ਬਰ ਆਈ ਹੈ | ਪੁਲਿਸ ਲਾਈਨ ‘ਚ ਤਾਇਨਾਤ ਇੱਕ ਤਜਰਬੇਕਾਰ ਏਐਸਆਈ ਦੀ ਡਿਊਟੀ ‘ਤੇ ਜਾਣ ਦੀ ਤਿਆਰੀ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਏਐਸਆਈ ਸੁਲੱਖਣ ਸਿੰਘ (55 ਸਾਲ) ਪੁੱਤਰ ਦਲੀਪ ਸਿੰਘ ਪਿੰਡ ਘਰਕਾ ਦਾ ਵਸਨੀਕ ਹੈ ਹੈ। ਏਐਸਆਈ ਸੁਲੱਖਣ ਸਿੰਘ ਅੱਥਰੂ ਗੈਸ ਯੂਨਿਟ ‘ਚ ਤਾਇਨਾਤ ਸਨ ਅਤੇ ਹਰ ਰੋਜ਼ ਦੀ ਤਰ੍ਹਾਂ ਉਹ ਸਵੇਰੇ ਡਿਊਟੀ ‘ਤੇ ਜਾਣ ਦੀ ਤਿਆਰੀ ਕਰ ਰਹੇ ਸਨ। ਜਦੋਂ ਉਨ੍ਹਾਂ ਨੇ ਵਰਦੀ ਪਾਈ, ਤਾਂ ਉਨ੍ਹਾਂ ਨੂੰ ਅਚਾਨਕ ਛਾਤੀ ‘ਚ ਤੇਜ਼ ਦਰਦ ਮਹਿਸੂਸ ਹੋਇਆ ਅਤੇ ਉਹ ਉੱਥੇ ਡਿੱਗ ਪਿਆ। ਫਿਲਹਾਲ ਪੁਲਿਸ ਨੇ ਏਐਸਆਈ ਦੀ ਮ੍ਰਿਤਕ ਦੇਹ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Read More: Mohali News: ਮੋਹਾਲੀ ਪੁਲਿਸ ‘ਚ ਤਾਇਨਾਤ ASI ਰਿਸ਼ਵਤਖੋਰੀ ਦੇ ਮਾਮਲੇ ਫਰਾਰ, ਜਾਣੋ ਵੇਰਵਾ