ਦਿੱਲੀ, 10 ਜੂਨ 2025: ਦੇਸ਼ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ (Corona Case) ਦੇ ਮਾਮਲਿਆਂ ਨੇ ਚਿੰਤਾ ਖੜੀ ਕਰ ਦਿੱਤੀ ਹੈ | ਸਰਗਰਮ ਮਾਮਲਿਆਂ ਦੀ ਗਿਣਤੀ 6815 ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ‘ਚ 324 ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਰਲ ‘ਚ ਸਭ ਤੋਂ ਵੱਧ 2053 ਮਾਮਲੇ ਸਾਹਮਣੇ ਆਏ ਹਨ।
ਸਿਹਤ ਵਿਭਾਗ ਦੇ ਮੁਤਾਬਕ ਕੋਰੋਨਾ ਦੇ ਨਵੇਂ ਰੂਪਾਂ ਕਾਰਨ 12 ਸੂਬਿਆਂ ‘ਚ 68 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸੋਮਵਾਰ ਨੂੰ ਕੇਰਲ, ਦਿੱਲੀ ਅਤੇ ਝਾਰਖੰਡ ‘ਚ 1-1 ਮਰੀਜ਼ ਨੇ ਆਪਣੀ ਜਾਨ ਗੁਆ ਦਿੱਤੀ। ਮਹਾਰਾਸ਼ਟਰ ‘ਚ ਸਭ ਤੋਂ ਵੱਧ 18 ਮੌਤਾਂ ਹੋਈਆਂ ਹਨ।
ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ 3 ਡਾਕਟਰਾਂ ਸਮੇਤ 6 ਨਵੇਂ ਮਾਮਲੇ ਸਾਹਮਣੇ ਆਏ। ਉਦੋਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਹਾਈ ਅਲਰਟ ‘ਤੇ ਹੈ। ਮੱਧ ਪ੍ਰਦੇਸ਼ ‘ਚ ਇਸ ਸਮੇਂ 43 ਸਰਗਰਮ ਮਾਮਲੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚਾਲੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਸੂਬਿਆਂ ਦੇ ਸਾਰੇ ਪ੍ਰਮੁੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।
ਮਮਤਾ ਬੈਨਰਜੀ ਨੇ ਕਿਹਾ ਕਿ ਉਮੀਦ ਹੈ ਕਿ ਮਹਾਂਮਾਰੀ ਦੁਬਾਰਾ ਵਾਪਸ ਨਹੀਂ ਆਵੇਗੀ, ਪਰ ਸਾਨੂੰ ਤਿਆਰ ਰਹਿਣਾ ਪਵੇਗਾ। ਸੂਬੇ ਦੇ ਸਰਕਾਰੀ ਹਸਪਤਾਲਾਂ ‘ਚ ਇਲਾਜ ਲਈ ਪੂਰਾ ਪ੍ਰਬੰਧ ਹੈ, ਇਸ ਲਈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਭਾਰਤ ਦੇ ਕਈ ਸੂਬਿਆਂ ‘ਚ ਕੋਵਿਡ-19 (Corona Case) ਦੇ ਮਾਮਲਿਆਂ ‘ਚ ਵਾਧੇ ਦੇ ਵਿਚਕਾਰ, ਦੇਸ਼ ‘ਚ ਚਾਰ ਨਵੇਂ ਰੂਪ ਪਾਏ ਗਏ ਹਨ।
Read More: Corona Cases: ਪੰਜਾਬ ‘ਚ ਵਧਣ ਲੱਗੇ ਕੋਰੋਨਾ ਦੇ ਕੇਸ, ਐਕਟਿਵ ਕੇਸ 35 ਹੋਏ