ਤਹੱਵੁਰ ਰਾਣਾ

Tahawwur Rana: ਕੋਰਟ ਨੇ ਤਹੱਵੁਰ ਰਾਣਾ ਨੂੰ ਪਰਿਵਾਰ ਨਾਲ ਗੱਲ ਕਰਨ ਸ਼ਰਤਾਂ ‘ਤੇ ਦਿੱਤੀ ਇਜ਼ਾਜਤ

ਦਿੱਲੀ, 09 ਜੂਨ 2025: ਪਟਿਆਲਾ ਹਾਊਸ ਕੋਰਟ ਨੇ 26/11 ਅੱ.ਤ.ਵਾ.ਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ (Tahawwur Rana) ਨੂੰ ਆਪਣੇ ਪਰਿਵਾਰ ਨਾਲ ਇੱਕ ਵਾਰ ਫ਼ੋਨ ‘ਤੇ ਗੱਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪਟਿਆਲਾ ਹਾਊਸ ਕੋਰਟ ਨੇ ਕਿਹਾ ਕਿ ਤਹੱਵੁਰ ਰਾਣਾ ਦੇ ਪਰਿਵਾਰ ਨਾਲ ਫ਼ੋਨ ‘ਤੇ ਗੱਲਬਾਤ ਦੌਰਾਨ ਜੇਲ੍ਹ ਅਥਾਰਟੀ ਦਾ ਇੱਕ ਸੀਨੀਅਰ ਅਧਿਕਾਰੀ ਮੌਜੂਦ ਰਹੇਗਾ।

ਇਹ ਦਾਅਵਾ ਕੀਤਾ ਜਾਂਦਾ ਹੈ ਕਿ ਤਹੱਵੁਰ ਰਾਣਾ ਨੇ ਡੇਵਿਡ ਹੈਡਲੀ ਨੂੰ ਆਪਣੀਆਂ ਸਲਾਹਕਾਰ ਫਰਮਾਂ ‘ਚ ਵੀ ਨੌਕਰੀ ‘ਤੇ ਰੱਖਿਆ ਸੀ। ਡੇਵਿਡ ਹੈਡਲੀ ਇਸ ਫਰਮ ਦੀ ਮੁੰਬਈ ਸ਼ਾਖਾ ਦੇ ਕੰਮ ਲਈ ਮੁੰਬਈ ਆਇਆ ਸੀ ਅਤੇ ਲਸ਼ਕਰ-ਏ-ਤੋਇਬਾ ਦੇ ਅੱ.ਤ.ਵਾ.ਦੀ ਹਮਲਿਆਂ ਦੀ ਤਿਆਰੀ ਲਈ ਮੁੰਬਈ ‘ਚ ਤਾਜ ਮਹਿਲ ਹੋਟਲ ਅਤੇ ਛਤਰਪਤੀ ਸ਼ਿਵਾਜੀ ਟਰਮੀਨਸ ਵਰਗੀਆਂ ਪ੍ਰਮੁੱਖ ਥਾਵਾਂ ਦੀ ਰੇਕੀ ਕੀਤੀ ਸੀ।

ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਤਹੱਵੁਰ ਰਾਣਾ ਨੇ ਸਲਾਹਕਾਰ ਫਰਮ ਦੀ ਆੜ ‘ਚ ਡੇਵਿਡ ਹੈਡਲੀ ਤੋਂ ਪੂਰਾ ਰੇਕੀ ਦਾ ਕੰਮ ਕਰਵਾਇਆ ਸੀ। ਸਾਲ 2008 ‘ਚ ਪਾਕਿਸਤਾਨ ਦੇ ਅੱ.ਤ.ਵਾ.ਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ 10 ਅੱ.ਤ.ਵਾ.ਦੀ ਮੁੰਬਈ ‘ਚ ਦਾਖਲ ਹੋਏ ਅਤੇ ਸ਼ਹਿਰ ਭਰ ‘ਚ ਹਮਲੇ ਕੀਤੇ। ਇਨ੍ਹਾਂ ਵਹਿਸ਼ੀ ਹਮਲਿਆਂ ‘ਚ ਛੇ ਅਮਰੀਕੀ ਨਾਗਰਿਕਾਂ ਅਤੇ ਕੁਝ ਯਹੂਦੀਆਂ ਸਮੇਤ 166 ਜਣੇ ਮਾਰੇ ਗਏ ਸਨ।

Read More: ਮੁੰਬਈ ਹ.ਮ.ਲੇ ਦੇ ਮਾਸਟਰਮਾਈਂਡ ਤਹੱਵੁਰ ਹੁਸੈਨ ਰਾਣਾ ਨੂੰ ਅਦਾਲਤ ‘ਚ ਕੀਤਾ ਗਿਆ ਪੇਸ਼

Scroll to Top