ਚੰਡੀਗੜ੍ਹ 06 ਜੂਨ 2025: challans in chandigarh: ਚੰਡੀਗੜ੍ਹ ‘ਚ ਵਾਹਨ ਚਲਾਉਣ ਵਾਲਿਆਂ ਲਈ ਅਹਿਮ ਖ਼ਬਰ ਹੈ | ਹੁਣ ਜੇਕਰ ਕੋਈ ਡਰਾਈਵਰ ਹੁਣ ਚੰਡੀਗੜ੍ਹ ‘ਚ ਘਰੋਂ ਨਿਕਲਦੇ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਟਰੈਫਿਕ ਪੁਲਿਸ ਮੁਲਾਜ਼ਮ ਚੁੱਪ-ਚਾਪ ਉਨ੍ਹਾਂ ਨੂੰ ਆਪਣੇ ਮੋਬਾਈਲ ਫੋਨਾਂ ‘ਚ ਕੈਦ ਕਰ ਰਹੇ ਹਨ। ਮੋਬਾਈਲ ਤੋਂ ਫੋਟੋਆਂ ਅਤੇ ਵੀਡੀਓ ਬਣਾ ਕੇ, ਟ੍ਰੈਫਿਕ ਪੁਲਿਸ ਮੁਲਾਜ਼ਮ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਔਨਲਾਈਨ ਚਲਾਨ (challans) ਕਰ ਰਹੀ ਹੈ |
ਜਾਣਕਾਰੀ ਮੁਤਾਬਕ ਟ੍ਰੈਫਿਕ ਵਿੰਗ ‘ਚ ਤਾਇਨਾਤ ਹਰੇਕ ਪੁਲਿਸ ਕਰਮਚਾਰੀ ਨੂੰ ਹਰ ਲਾਈਟ ਪੁਆਇੰਟ ਅਤੇ ਚੌਰਾਹੇ ‘ਤੇ ਮੋਬਾਈਲ ਫੋਨਾਂ ਰਾਹੀਂ ਪ੍ਰਤੀ ਦਿਨ ਘੱਟੋ-ਘੱਟ 10 ਚਲਾਨ ਜਾਰੀ ਕਰਨ ਦਾ ਟੀਚਾ ਦਿੱਤਾ ਗਿਆ ਹੈ। ਸਾਰੇ ਟ੍ਰੈਫਿਕ ਪੁਲਿਸ ਮੁਲਜ਼ਮਾਂ ਦੇ ਮੋਬਾਈਲ ‘ਚ ਇੱਕ ਵਿਸ਼ੇਸ਼ ਐਪ ਡਾਊਨਲੋਡ ਕੀਤੀ ਹੈ, ਜਿਸ ਰਾਹੀਂ ਉਹ ਫੋਟੋਆਂ ਖਿੱਚ ਕੇ ਚਲਾਨ ਜਾਰੀ ਕਰ ਰਹੇ ਹਨ।
ਹਰ ਰੋਜ਼ ਪੁਲਿਸ ਮੁਲਜ਼ਮਾਂ ਨੂੰ ਇਸ ਚਲਾਨ (challans) ਨਾਲ ਸਬੰਧਤ ਡੇਟਾ ਸੀਨੀਅਰ ਅਧਿਕਾਰੀਆਂ ਨੂੰ ਜਮ੍ਹਾਂ ਕਰਵਾਉਣਾ ਪੈਂਦਾ ਹੈ। ਪੁਲਿਸ ਸੋਸ਼ਲ ਮੀਡੀਆ ਰਾਹੀਂ ਵੀ ਚਲਾਨ ਜਾਰੀ ਕਰ ਰਹੀ ਹੈ, ਪਰ ਇਸ ਦੇ ਬਾਵਜੂਦ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਗਿਣਤੀ ‘ਚ ਕੋਈ ਕਮੀ ਨਹੀਂ ਆ ਰਹੀ ਹੈ। ਹਰ ਸਾਲ ਟ੍ਰੈਫਿਕ ਚਲਾਨਾਂ ਦੀ ਗਿਣਤੀ ਵੱਧ ਰਹੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਿਸ ਨੇ ਚੰਡੀਗੜ੍ਹ ਨੂੰ ‘ਚਲਾਨਗੜ੍ਹ’ ਬਣਾ ਦਿੱਤਾ ਹੈ। ਪਹਿਲਾਂ ਚੰਡੀਗੜ੍ਹ ਪੁਲਿਸ ਨੂੰ ਚਲਾਨ (challans in chandigarh) ਜਾਰੀ ਕਰਨ ਲਈ ਵੀਡੀਓ ਕੈਮਰੇ ਦਿੱਤੇ ਗਏ ਸਨ, ਜਿਨ੍ਹਾਂ ਨਾਲ ਪੁਲਿਸ ਮੁਲਜ਼ਮ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਰਾਈਵਰਾਂ ਦੀ ਰਿਕਾਰਡਿੰਗ ਕਰਦੇ ਸਨ ਅਤੇ ਚਲਾਨ ਜਾਰੀ ਕਰਦੇ ਸਨ। ਪਰ ਹੁਣ ਪੁਲਿਸ ਆਪਣੇ ਮੋਬਾਈਲ ਫੋਨਾਂ ਤੋਂ ਚਲਾਨ ਜਾਰੀ ਕਰ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਕ 4 ਮਹੀਨਿਆਂ ‘ਚ ਪੁਲਿਸ ਨੇ 3.25 ਲੱਖ ਚਲਾਨ ਕਰਕੇ 5 ਕਰੋੜ 35 ਲੱਖ ਰੁਪਏ ਦਾ ਜੁਰਮਾਨਾ ਇਕੱਤਰ ਕੀਤਾ ਹੈ |
ਸਭ ਤੋਂ ਵੱਧ ਚਲਾਨ ਕਰਨ ਦੇ ਕਾਰਨ:-
ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣਾ
ਬਿਨਾਂ ਹੈਲਮੇਟ ਦੇ ਸਾਈਕਲ ਚਲਾਉਣਾ
ਖ਼ਤਰਨਾਕ ਢੰਗ ਨਾਲ ਗੱਡੀ ਚਲਾਉਂਦੇ ਹੋਏ ਲਾਲ ਬੱਤੀਆਂ ਨੂੰ ਜੰਪ ਕਰਨਾ
ਜਾਣਕਾਰੀ ਮੁਤਾਬਕ ਇਨ੍ਹਾਂ ‘ਚੋਂ ਰੈੱਡ ਲਾਈਟਾਂ ਨੂੰ ਜੰਪ ਕਰਨ ਲਈ ਕਰੀਬ 1.55 ਲੱਖ ਚਲਾਨ ਕੀਤੇ ਹਨ | ਇਸਦੇ ਨਾਲ ਹੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਵਾਲਿਆਂ ਦੇ 39,000 ਚਲਾਨ ਚਲਾਨ ਅਤੇ ਜ਼ੈਬਰਾ ਕਰਾਸਿੰਗ ‘ਤੇ ਕਦਮ ਰੱਖਣ ਲਈ 38 ਹਜ਼ਾਰ ਤੋਂ ਵੱਧ ਚਲਾਨ ਕੀਤੇ ਗਏ ਹਨ । ਇਸ ਤੋਂ ਇਲਾਵਾ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਲਈ 1,800 ਵਾਹਨ ਜ਼ਬਤ ਕੀਤੇ ਗਏ ਅਤੇ 90 ਆਦਤਨ ਅਤੇ ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਦੇ ਡਰਾਈਵਿੰਗ ਲਾਇਸੈਂਸ ਵੀ ਜ਼ਬਤ ਕੀਤੇ ਗਏ।