IPL 2025

IPL 2025: ਔਰੇਂਜ ਤੇ ਪਰਪਲ ਕੈਪ ‘ਤੇ ਗੁਜਰਾਤ ਦੇ ਖਿਡਾਰੀਆਂ ਦਾ ਕਬਜ਼ਾ, ਕਿਹੜੀ ਟੀਮ ਨੂੰ ਕਿੰਨੀ ਇਨਾਮ ਰਾਸ਼ੀ ਮਿਲੀ ?

ਅਹਿਮਦਾਬਾਦ, 04 ਜੂਨ 2025: IPL 2025: ਇੰਡੀਅਨ ਪ੍ਰੀਮੀਅਰ ਲੀਗ 2025 ਨੂੰ ਇੱਕ ਨਵਾਂ ਅਤੇ 8ਵਾਂ ਚੈਂਪੀਅਨ ਮਿਲਿਆ ਹੈ। ਰਾਇਲ ਚੈਲੇਂਜਰਜ਼ ਬੰਗਲੁਰੂ (RCB) ਨੇ ਪੰਜਾਬ ਕਿੰਗਜ਼ ਨੂੰ ਫਾਈਨਲ ‘ਚ 6 ਦੌੜਾਂ ਨਾਲ ਹਰਾ ਕੇ 18ਵੇਂ ਸੀਜ਼ਨ ਦਾ ਖਿਤਾਬ ਆਪਣੇ ਨਾਂ ਕਰ ਲਿਆ | ਆਰਸੀਬੀ ਨੇ ਪਹਿਲੀ ਵਾਰ ਆਈਪੀਐਲ ਦਾ ਖਿਤਾਬ ਜਿੱਤਿਆ, ਪਰ ਪੰਜਾਬ ਕਿੰਗਜ਼ ਦੀ ਟਰਾਫੀ ਜਿੱਤਣ ਦੀ ਉਡੀਕ ਵਧ ਗਈ ਹੈ।

ਆਈਪੀਐਲ ਦਾ ਖਿਤਾਬ ਜਿੱਤਣ ‘ਤੇ ਆਰਸੀਬੀ ਨੂੰ 20 ਕਰੋੜ ਰੁਪਏ ਦਾ ਜੇਤੂ ਇਨਾਮ ਅਤੇ ਇੱਕ ਚਮਕਦਾਰ ਟਰਾਫੀ ਮਿਲੀ ਹੈ। ਜਦੋਂ ਕਿ ਉਪ ਜੇਤੂ ਪੰਜਾਬ ਕਿੰਗਜ਼ ਨੂੰ 12.5 ਕਰੋੜ ਰੁਪਏ, ਤੀਜੇ ਸਥਾਨ ‘ਤੇ ਰਹੀ ਮੁੰਬਈ ਇੰਡੀਅਨਜ਼ ਨੂੰ 7 ਰੁਪਏ ਮਿਲੇ | ਇਸਦੇ ਨਾਲ ਹੀ ਆਈਪੀਐਲ 2025 ‘ਚ ਚੌਥੇ ਸਥਾਨ ‘ਤੇ ਰਹੀ ਟੀਮ ਗੁਜਰਾਤ ਟਾਈਟਨਜ਼ ਨੂੰ 6.50 ਕਰੋੜ ਰੁਪਏ ਦਾ ਇਨਾਮ ਮਿਲਿਆ ਹੈ |

ਔਰੇਂਜ ਅਤੇ ਪਰਪਲ ਕੈਪ ‘ਤੇ ਗੁਜਰਾਤ ਟਾਈਟਨਜ਼ ਦਾ ਕਬਜ਼ਾ

ਆਈਪੀਐਲ 2025 (IPL 2025) ‘ਚ ਔਰੇਂਜ ਅਤੇ ਪਰਪਲ ਕੈਪ ‘ਤੇ ਇਸ ਵਾਰ ਗੁਜਰਾਤ ਟਾਈਟਨਜ਼ ਦਾ ਦਬਦਬਾ ਰਿਹਾ ਹੈ | ਇਸ ਸੀਜ਼ਨ ‘ਚ ਸਭ ਤੋਂ ਵੱਧ 759 ਦੌੜਾਂ ਬਣਾਉਣ ਵਾਲੇ ਗੁਜਰਾਤ ਦੇ ਸਾਈ ਸੁਦਰਸ਼ਨ ਨੂੰ ਔਰੇਂਜ ਕੈਪ ਮਿਲੀ ਹੈ, ਜਦੋਂ ਕਿ ਸਭ ਤੋਂ ਵੱਧ 25 ਵਿਕਟਾਂ ਲੈਣ ਵਾਲੇ ਪ੍ਰਸਿਧ ਕ੍ਰਿਸ਼ਨਾ ਨੂੰ ਪਰਪਲ ਕੈਪ ਨਾਲ ਸਨਮਾਨਿਤ ਕੀਤਾ ਗਿਆ। 14 ਸਾਲਾ ਵੈਭਵ ਸੂਰਿਆਵੰਸ਼ੀ ਨੂੰ ਸੀਜ਼ਨ ਦਾ ਸੁਪਰ ਸਟ੍ਰਾਈਕਰ ਚੁਣਿਆ ਗਿਆ।

ਸਾਈ ਸੁਦਰਸ਼ਨ ਨੂੰ ਮਿਲੇ ਸਭ ਤੋਂ ਵੱਧ ਪੁਰਸਕਾਰ

ਸਾਈ ਸੁਦਰਸ਼ਨ ਨੇ ਇਸ ਸੀਜ਼ਨ ‘ਚ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਿਤ ਕੀਤਾ। ਸੁਦਰਸ਼ਨ ਨੇ 15 ਮੈਚਾਂ ‘ਚ 156.17 ਦੇ ਸਟ੍ਰਾਈਕ ਰੇਟ ਅਤੇ 54.21 ਦੀ ਔਸਤ ਨਾਲ 759 ਦੌੜਾਂ ਬਣਾਈਆਂ, ਜਿਸ ‘ਚ ਇੱਕ ਸੈਂਕੜਾ ਅਤੇ ਛੇ ਅਰਧ ਸੈਂਕੜੇ ਸ਼ਾਮਲ ਹਨ। ਸੁਦਰਸ਼ਨ ਨੇ ਸ਼ੁਭਮਨ ਗਿੱਲ ਦੇ ਨਾਲ ਮਿਲ ਕੇ ਕਈ ਮੈਚਾਂ ‘ਚ ਗੁਜਰਾਤ ਨੂੰ ਇੱਕ ਮਜ਼ਬੂਤ ​​ਸ਼ੁਰੂਆਤ ਦਿੱਤੀ। ਹਾਲਾਂਕਿ, ਗੁਜਰਾਤ ਦਾ ਸਫ਼ਰ ਐਲੀਮੀਨੇਟਰ ‘ਚ ਮੁੰਬਈ ਇੰਡੀਅਨਜ਼ ਦੇ ਖ਼ਿਲਾਫ ਹਾਰ ਨਾਲ ਖਤਮ ਹੋਇਆ।

ਗੁਜਰਾਤ ਦੇ ਓਪਨਰ ਸਾਈ ਸੁਦਰਸ਼ਨ ਨੂੰ ਸਭ ਤੋਂ ਵੱਧ ਵਿਅਕਤੀਗਤ ਪੁਰਸਕਾਰ ਮਿਲੇ। ਔਰੇਂਜ ਕੈਪ ਤੋਂ ਇਲਾਵਾ, ਉਸਨੂੰ ਅਲਟੀਮੇਟ ਫੈਂਟੇਸੀ ਪਲੇਅਰ ਆਫ ਦਿ ਸੀਜ਼ਨ, ਐਮਰਜਿੰਗ ਪਲੇਅਰ ਆਫ ਦਿ ਸੀਜ਼ਨ ਅਤੇ ਸਭ ਤੋਂ ਵੱਧ ਬਾਊਂਡਰੀ (ਚੌਕੇ) ਪੁਰਸਕਾਰ ਵੀ ਦਿੱਤੇ ਗਏ। ਮੁੰਬਈ ਦੇ ਸੂਰਿਆਕੁਮਾਰ ਯਾਦਵ ਟੂਰਨਾਮੈਂਟ ਦੇ ਵੇਲੂਏਬਲ ਤੋਂ ਆਫ ਦਿ ਟੂਰਨਾਮੈਂਟ ਰਹੇ।

ਇਨ੍ਹਾਂ ਤੋਂ ਇਲਾਵਾ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਪੁਰਸਕਾਰ ਲਖਨਊ ਦੇ ਨਿਕੋਲਸ ਪੂਰਨ ਨੂੰ, ਗ੍ਰੀਨ ਡਾਟ ਬਾਲ ਪੁਰਸਕਾਰ ਗੁਜਰਾਤ ਦੇ ਮੁਹੰਮਦ ਸਿਰਾਜ ਨੂੰ ਅਤੇ ਸਭ ਤੋਂ ਵਧੀਆ ਕੈਚ ਪੁਰਸਕਾਰ ਹੈਦਰਾਬਾਦ ਦੇ ਕਾਮਿੰਦੂ ਮੈਂਡਿਸ ਨੂੰ ਦਿੱਤਾ ਗਿਆ।

Read More: PBKS ਬਨਾਮ RCB: ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ

Scroll to Top