IPS transfers Punjab

ਉੱਤਰ ਪ੍ਰਦੇਸ਼ ਸਰਕਾਰ ਵੱਲੋਂ 5 IPS ਅਧਿਕਾਰੀਆਂ ਦੇ ਤਬਾਦਲੇ

ਉੱਤਰ ਪ੍ਰਦੇਸ਼, 29 ਮਈ 2025: ਉੱਤਰ ਪ੍ਰਦੇਸ਼ ‘ਚ 5 ਆਈਪੀਐਸ ਅਧਿਕਾਰੀਆਂ (IPS Officers) ਦਾ ਤਬਾਦਲਾ ਕੀਤਾ ਹੈ। ਹੁਕਮਾਂ ਮੁਤਾਬਕ ਆਨੰਦ ਸੁਰੇਸ਼ ਰਾਓ ਕੁਲਕਰਨੀ ਨੂੰ ਯੂਪੀ ਪੁਲਿਸ ਹੈੱਡਕੁਆਰਟਰ ਵਿਖੇ ਤਕਨੀਕੀ ਸੇਵਾਵਾਂ ਲਈ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਬਣਾਇਆ ਗਿਆ ਹੈ। ਸ਼ਿਵਸਿੰਪੀ ਚਨੱਪਾ ਨੂੰ ਗੋਰਖਪੁਰ ਜ਼ੋਨ ਵਿੱਚ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਸੰਜੀਵ ਤਿਆਗੀ ਨੂੰ ਬਸਤੀ ਜ਼ੋਨ ਵਿੱਚ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਆਈਪੀਐਸ ਸ਼ਿਵਹਰੀ ਮੀਣਾ ਨੂੰ ਵਾਰਾਣਸੀ ਪੁਲਿਸ ਕਮਿਸ਼ਨਰੇਟ ‘ਚ ਤਬਦੀਲ ਕਰਕੇ ਵਧੀਕ ਕਮਿਸ਼ਨਰ ਆਫ਼ ਪੁਲਿਸ ਵਜੋਂ ਤਾਇਨਾਤ ਕੀਤਾ ਗਿਆ ਹੈ।

Read More: ਪੰਜਾਬ ਸਰਕਾਰ ਨੇ ਕੀਤਾ ਵੱਡਾ ਪ੍ਰਸ਼ਾਸਕੀ ਫੇਰਬਦਲ, 6 IAS ਅਧਿਕਾਰੀਆਂ ਸਮੇਤ ਕੁੱਲ 20 ਅਧਿਕਾਰੀਆਂ ਦੇ ਕੀਤੇ ਤਬਾਦਲੇ

Scroll to Top