ਦਿੱਲੀ, 26 ਮਈ 2025: ਸਰਹੱਦ ਪਾਰ ਅੱ.ਤ.ਵਾ.ਦ ਦੇ ਮੁੱਦੇ ‘ਤੇ ਅੱਜ ਸੰਸਦੀ ਕਮੇਟੀ ਦੀ ਬੈਠਕ ਹੋਈ। ਇਸ ਬੈਠਕ ‘ਚ ਸਰਕਾਰ ਨੇ ਸਰਹੱਦ ਪਾਰ ਅੱ.ਤ.ਵਾ.ਦ ਸੰਬੰਧੀ ਆਪਣੀ ਰਣਨੀਤੀ ਸਾਂਝੀ ਕੀਤੀ, ਜਿਸ ‘ਚ ਕੂਟਨੀਤਕ ਪਹਿਲਕਦਮੀਆਂ ਅਤੇ ਹੋਰ ਯਤਨਾਂ ਦਾ ਪੂਰਾ ਵੇਰਵਾ ਦਿੱਤਾ ਗਿਆ। ਸਰਕਾਰ ਨੇ ਸੰਸਦੀ ਸਲਾਹਕਾਰ ਕਮੇਟੀ ਨਾਲ ਬੈਠਕ ‘ਚ ਕਿਹਾ ਕਿ ਪਾਕਿਸਤਾਨ ‘ਚ ਸਥਿਤ ਅੱ.ਤ.ਵਾ.ਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਕਿ ਅੱ.ਤ.ਵਾ.ਦ ਦੇ ਕੇਂਦਰ ਸਨ। ਇਸ ਨਾਲ ਪਾਕਿਸਤਾਨੀ ਫੌਜ ਦੇ ਮਨੋਬਲ ਨੂੰ ਠੇਸ ਪਹੁੰਚੀ ਹੈ ਕਿਉਂਕਿ ਉਹ ਅੱ.ਤ.ਵਾ.ਦੀ ਕੈਂਪਾਂ ਦੀ ਰੱਖਿਆ ਨਹੀਂ ਕਰ ਸਕੀ।
ਕੇਂਦਰ ਸਰਕਾਰ ਨੇ ਕਿਹਾ ਕਿ ਅੱ.ਤ.ਵਾ.ਦ ਵਿਰੁੱਧ ਇਸ ਲੜਾਈ ‘ਚ ਭਾਰਤ ਨੂੰ ਵਿਸ਼ਵਵਿਆਪੀ ਸਮਰਥਨ ਮਿਲਿਆ ਹੈ। ਜਦੋਂ ਕਿ ਪਾਕਿਸਤਾਨ ਨੂੰ ਤਿੰਨ ਦੇਸ਼ਾਂ – ਤੁਰਕੀ, ਅਜ਼ਰਬਾਈਜਾਨ ਅਤੇ ਚੀਨ ਤੋਂ ਇਲਾਵਾ ਕਿਸੇ ਹੋਰ ਦਾ ਸਮਰਥਨ ਨਹੀਂ ਮਿਲਿਆ। ਬੈਠਕ ਦੌਰਾਨ ਕਾਂਗਰਸ ਨੇ ਵਿਦੇਸ਼ ਮੰਤਰੀ ਵੱਲੋਂ ਹਮਲੇ ਬਾਰੇ ਪਾਕਿਸਤਾਨ ਨੂੰ ਕਥਿਤ ਤੌਰ ‘ਤੇ ਜਾਣਕਾਰੀ ਦੇਣ ‘ਤੇ ਮਸਲਾ ਚੁੱਕਿਆ ।
ਜਿਸ ‘ਤੇ ਭਾਰਤ ਸਰਕਾਰ ਨੇ ਸਪੱਸ਼ਟ ਕੀਤਾ ਕਿ ‘ਭਾਰਤ ਅਤੇ ਪਾਕਿਸਤਾਨ ਵਿਚਕਾਰ ਡੀਜੀਐਮਓ ਪੱਧਰ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ ਸੀ, ਅਤੇ ਉਹ ਵੀ ਹਮਲਿਆਂ ਤੋਂ ਬਾਅਦ ਹੀ ਹੋਈ ਸੀ।’ ਪਹਿਲਾਂ ਅੱ.ਤ.ਵਾ.ਦੀ ਟਿਕਾਣਿਆਂ ‘ਤੇ ਹਮਲਾ ਕੀਤਾ ਗਿਆ, ਫਿਰ ਪੀਆਈਬੀ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ। ਇਸ ਤੋਂ ਬਾਅਦ, ਭਾਰਤ ਦੇ ਡੀਜੀਐਮਓ ਨੇ ਪਾਕਿਸਤਾਨੀ ਡੀਜੀਐਮਓ ਨਾਲ ਸੰਪਰਕ ਕੀਤਾ। ਵਿਦੇਸ਼ ਮੰਤਰੀ ਨੇ ਕਾਂਗਰਸ ਵੱਲੋਂ ਆਪਣੇ ਉੱਤੇ ਲਗਾਏ ਗਏ ਦੋਸ਼ਾਂ ਨੂੰ ‘ਗਲਤ ਪੇਸ਼ਕਾਰੀ’ ਦੱਸਿਆ।
ਸਿੰਧੂ ਜਲ ਸੰਧੀ ਬਾਰੇ, ਸੰਸਦੀ ਕਮੇਟੀ ਨੇ ਸਰਕਾਰ ਤੋਂ ਪੁੱਛਿਆ ਕਿ ਕੀ ਉਹ ਸਿੰਧੂ ਜਲ ਸੰਧੀ ‘ਤੇ ਰੋਕ ਬਰਕਰਾਰ ਰੱਖੇਗੀ ਜਾਂ ਸਰਕਾਰ ਨੇ ਇਹ ਕਦਮ ਸਿਰਫ਼ ਪ੍ਰਤੀਕਾਤਮਕ ਤੌਰ ‘ਤੇ ਚੁੱਕਿਆ ਹੈ। ਇਸ ‘ਤੇ ਸਰਕਾਰ ਨੇ ਕਿਹਾ ਕਿ ਇਸ ਵੇਲੇ ਸਿੰਧੂ ਜਲ ਸੰਧੀ ਮੁਅੱਤਲ ਹੈ ਅਤੇ ਭਵਿੱਖ ‘ਚ ਜੋ ਵੀ ਕਦਮ ਚੁੱਕੇ ਜਾਣਗੇ, ਉਸ ਬਾਰੇ ਸੰਸਦ ਨੂੰ ਸੂਚਿਤ ਕੀਤਾ ਜਾਵੇਗਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਬਾਰੇ ਸਵਾਲ ਕੀਤਾ ਗਿਆ, ਜਿਸ ‘ਤੇ ਸਰਕਾਰ ਨੇ ਕਿਹਾ ਕਿ ਅਮਰੀਕਾ ਅਤੇ ਹੋਰ ਦੇਸ਼ਾਂ ਨੇ ਭਾਰਤ ਨੂੰ ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਸਲਾਹ ਦਿੱਤੀ ਸੀ, ਪਰ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਅੱ.ਤ.ਵਾ.ਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ।
Read More: What is Operation Sindoor: ਆਪ੍ਰੇਸ਼ਨ ਸਿੰਦੂਰ ਨਾਮ ਕਿਉਂ ਰੱਖਿਆ ? ਕਿਸਨੇ ਦਿੱਤਾ ਸੁਝਾਅ