ਵਾਸ਼ਿੰਗਟਨ, 22 ਮਈ 2025: ਵਾਸ਼ਿੰਗਟਨ (Washington) ‘ਚ ਇਜ਼ਰਾਈਲੀ ਦੂਤਾਵਾਸ (Israeli Embassy) ਦੇ ਦੋ ਕਰਮਚਾਰੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਕਤਲ ਕੈਪੀਟਲ ਯਹੂਦੀ ਅਜਾਇਬ ਘਰ ਦੇ ਨੇੜੇ ਕੀਤਾ ਗਿਆ ਸੀ, ਜੋ ਕਿ ਐਫਬੀਆਈ ਫੀਲਡ ਦਫ਼ਤਰ ਤੋਂ ਕੁਝ ਕਦਮ ਦੂਰ ਹੈ। ਗ੍ਰਹਿ ਸੁਰੱਖਿਆ ਸਕੱਤਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਗ੍ਰਹਿ ਸੁਰੱਖਿਆ ਸਕੱਤਰ ਕ੍ਰਿਸਟੀ ਨੋਏਮ ਨੇ ਕਿਹਾ ਕਿ ਬੁੱਧਵਾਰ ਸ਼ਾਮ ਨੂੰ ਵਾਸ਼ਿੰਗਟਨ ‘ਚ ਇਜ਼ਰਾਈਲੀ ਦੂਤਾਵਾਸ ਦੇ ਦੋ ਕਰਮਚਾਰੀਆਂ ਨੂੰ ਯਹੂਦੀ ਅਜਾਇਬ ਘਰ ਦੇ ਨੇੜੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਫਿਲਹਾਲ ਸ਼ੱਕੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।
ਮੈਟਰੋਪੋਲੀਟਨ ਪੁਲਿਸ ਮੁਖੀ ਪਾਮੇਲਾ ਸਮਿਥ ਨੇ ਇੱਕ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਬੁੱਧਵਾਰ ਸ਼ਾਮ ਨੂੰ ਦੋ ਇਜ਼ਰਾਈਲੀ ਕਾਰਕੁਨ ਇੱਕ ਆਦਮੀ ਅਤੇ ਇੱਕ ਔਰਤ, ਕੈਪੀਟਲ ਯਹੂਦੀ ਅਜਾਇਬ ਘਰ ‘ਚ ਇੱਕ ਸਮਾਗਮ ਤੋਂ ਬਾਹਰ ਆ ਰਹੇ ਸਨ ਜਦੋਂ ਸ਼ੱਕੀ ਹਮਲਾਵਰ ਨੇ ਨੇੜੇ ਆ ਕੇ ਉਨ੍ਹਾਂ ‘ਤੇ ਗੋਲੀਬਾਰੀ ਕਰ ਦਿੱਤੀ।
ਸਮਿਥ ਨੇ ਕਿਹਾ ਕਿ ਸ਼ੱਕੀ ਦੀ ਪਛਾਣ ਸ਼ਿਕਾਗੋ ਦੇ 30 ਸਾਲਾ ਏਲੀਅਸ ਰੋਡਰਿਗਜ਼ ਵਜੋਂ ਹੋਈ ਹੈ। ਗੋਲੀਬਾਰੀ ਤੋਂ ਪਹਿਲਾਂ ਉਸਨੂੰ ਅਜਾਇਬ ਘਰ ਦੇ ਬਾਹਰ ਘੁੰਮਦੇ ਦੇਖਿਆ ਗਿਆ ਸੀ। ਗੋਲੀਬਾਰੀ ਤੋਂ ਬਾਅਦ, ਉਹ ਅਜਾਇਬ ਘਰ ‘ਚ ਚਲਾ ਗਿਆ ਅਤੇ ਘਟਨਾ ਸੁਰੱਖਿਆ ਕਰਮਚਾਰੀਆਂ ਨੇ ਉਸਨੂੰ ਹਿਰਾਸਤ ‘ਚ ਲੈ ਲਿਆ। ਇਸ ਦੌਰਾਨ ਸ਼ੱਕੀ ਨੇ ਗੋਲੀਬਾਰੀ ਤੋਂ ਬਾਅਦ ਆਜ਼ਾਦ ਫਲਸਤੀਨ ਦੇ ਨਾਅਰੇ ਵੀ ਲਗਾਏ।
ਅਮਰੀਕਾ ‘ਚ ਇਜ਼ਰਾਈਲ (Israeli Embassy) ਦੇ ਰਾਜਦੂਤ, ਯੇਚੀਏਲ ਲੀਟਰ ਨੇ ਕਿਹਾ ਕਿ ਮਾਰੇ ਗਏ ਜੋੜੇ ਦੀ ਮੰਗਣੀ ਹੋਣ ਵਾਲੀ ਸੀ। ਉਨ੍ਹਾਂ ਦੀ ਅਗਲੇ ਹਫ਼ਤੇ ਯਰੂਸ਼ਲਮ ‘ਚ ਵਿਆਹ ਕਰਨ ਦੀ ਯੋਜਨਾ ਸੀ।
Read More: ਅਮਰੀਕਾ ਇਜ਼ਰਾਈਲ ਦੀ ਤਰਜ ‘ਤੇ ਬਣਾਏਗਾ ਗੋਲਡਨ ਡੋਮ ਸੁਰੱਖਿਆ ਢਾਲ, 175 ਬਿਲੀਅਨ ਡਾਲਰ ਆਵੇਗੀ ਲਾਗਤ