ਦਿੱਲੀ, 20 ਮਈ 2025: CSK ਬਨਾਮ RR: ਇੰਡੀਅਨ ਪ੍ਰੀਮੀਅਰ ਲੀਗ 2025 ਦੇ 18ਵੇਂ ਸੀਜ਼ਨ ‘ਚ ਰਾਜਸਥਾਨ ਰਾਇਲਜ਼ (RR) ਦਾ ਮੁਕਾਬਲਾ ਚੇਨਈ ਸੁਪਰ ਕਿੰਗਜ਼ (CSK) ਨਾਲ ਹੋਣ ਜਾ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਇਹ ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਕ੍ਰਿਕਟ ਸਟੇਡੀਅਮ ‘ਚ ਸ਼ਾਮ 7:30 ਵਜੇ ਮੈਚ ਹੋਵੇਗਾ | ਜਿਕਰਯੋਗ ਹੈ ਕਿ ਚੇਨਈ ਅਤੇ ਰਾਜਸਥਾਨ ਦੋਵੇਂ ਟੀਮਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀਆਂ ਹਨ।
ਇਹ ਰਾਜਸਥਾਨ ਦਾ ਸੀਜ਼ਨ ਦਾ ਆਖਰੀ ਮੈਚ ਹੋਵੇਗਾ, ਰਾਜਸਥਾਨ ਟੀਮ ਨੇ 13 ‘ਚੋਂ ਸਿਰਫ਼ 3 ਮੈਚ ਜਿੱਤੇ ਹਨ ਅਤੇ ਨੌਵੇਂ ਸਥਾਨ ‘ਤੇ ਹੈ। ਜਦੋਂ ਕਿ ਚੇਨਈ ਸੁਪਰ ਕਿੰਗਜ਼ ਆਪਣਾ 13ਵਾਂ ਮੈਚ ਖੇਡੇਗੀ। ਇਸ ਸੀਜ਼ਨ ‘ਚ ਨੌਂ ਹਾਰਾਂ ਤੋਂ ਬਾਅਦ ਸੀਐਸਕੇ ਅੰਕ ਸੂਚੀ ‘ਚ ਆਖਰੀ ਸਥਾਨ ‘ਤੇ ਹੈ। ਦੋਵੇਂ ਟੀਮਾਂ ਪਹਿਲੀ ਵਾਰ ਅਰੁਣ ਜੇਤਲੀ ਸਟੇਡੀਅਮ ‘ਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।
ਦੋਵਾਂ ਟੀਮਾਂ (CSK ਬਨਾਮ RR) ਵਿਚਾਲੇ ਹੁਣ ਤੱਕ ਖੇਡੇ 30 ਮੈਚਾਂ ‘ਚ ਚੇਨਈ ਦਾ ਪਲੜਾ ਭਾਰੀ ਹੈ | ਚੇਨਈ ਨੇ 16 ਮੈਚ ਜਿੱਤੇ ਹਨ ਅਤੇ ਰਾਜਸਥਾਨ ਨੇ 14 ਮੈਚ ਜਿੱਤੇ ਹਨ। ਰਾਜਸਥਾਨ ਦੇ ਧਾਕੜ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਆਪਣੇ ਪਿਛਲੇ ਮੈਚ ਦੌਰਾਨ ਸ਼ਾਨਦਾਰ ਅਰਧ ਸੈਂਕੜਾ ਜੜਿਆ ਸੀ। ਜੈਸਵਾਲ ਨੇ ਮੌਜੂਦਾ ਸੀਜ਼ਨ ‘ਚ ਹੁਣ ਤੱਕ 13 ਪਾਰੀਆਂ ‘ਚ 523 ਦੌੜਾਂ ਬਣਾਈਆਂ ਹਨ।
ਦੂਜੇ ਪਾਸੇ 14 ਸਾਲ ਦੇ ਵੈਭਵ ਸੂਰਿਆਵੰਸ਼ੀ ਨੇ ਜੈਸਵਾਲ ਦਾ ਬਹੁਤ ਵਧੀਆ ਸਾਥ ਦਿੱਤਾ ਹੈ। ਉਸਨੇ 6 ਮੈਚਾਂ ‘ਚ 219+ ਦੇ ਸਟ੍ਰਾਈਕ ਰੇਟ ਨਾਲ 195 ਦੌੜਾਂ ਬਣਾਈਆਂ ਹਨ। ਇਸ ‘ਚ ਇੱਕ ਸੈਂਕੜਾ ਵੀ ਸ਼ਾਮਲ ਹੈ।
ਇਸਦੇ ਨਾਲ ਹੀ ਚੇਨਈ ਲਈ ਸੀਜ਼ਨ ਦੀ ਸਭ ਤੋਂ ਵੱਡੀ ਸਕਾਰਾਤਮਕ ਗੱਲ ਅਫਗਾਨਿਸਤਾਨ ਦੇ ਚਾਈਨਾਮੈਨ ਸਪਿਨਰ ਨੂਰ ਅਹਿਮਦ ਦੀ ਗੇਂਦਬਾਜ਼ੀ ਹੈ। ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ, ਪਰ ਨੂਰ 12 ਮੈਚਾਂ ‘ਚ 20 ਵਿਕਟਾਂ ਨਾਲ ਸੀਜ਼ਨ ਦੀ ਦੂਜੀ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਬਣੀ ਹੋਈ ਹੈ। ਉਸਦਾ ਸਭ ਤੋਂ ਵਧੀਆ ਪ੍ਰਦਰਸ਼ਨ 18 ਦੌੜਾਂ ਦੇ ਕੇ 4 ਵਿਕਟਾਂ ਹਨ।
ਚੇਨਈ ਦੇ ਬੱਲੇਬਾਜ਼ ਸ਼ਿਵਮ ਦੂਬੇ ਟੀਮ ਲਈ ਸਭ ਤੋਂ ਵਧੀਆ ਬੱਲੇਬਾਜ਼ ਹਨ। ਦੂਬੇ ਨੇ 12 ਮੈਚਾਂ ‘ਚ 301 ਦੌੜਾਂ ਬਣਾਈਆਂ ਹਨ। ਦੂਬੇ ਤੋਂ ਇਲਾਵਾ, ਕੋਈ ਹੋਰ ਬੱਲੇਬਾਜ਼ 300+ ਦੌੜਾਂ ਨਹੀਂ ਬਣਾ ਸਕਿਆ। ਇਸ ਦੇ ਨਾਲ ਹੀ ਇਸ ਸਾਲ ਦਾ ਆਈਪੀਐਲ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਲਈ ਕੁਝ ਖਾਸ ਨਹੀਂ ਰਿਹਾ।
ਅਰੁਣ ਜੇਤਲੀ ਸਟੇਡੀਅਮ ਦੀ ਪਿੱਚ ਰਿਪੋਰਟ
ਅਰੁਣ ਜੇਤਲੀ ਸਟੇਡੀਅਮ ਬੱਲੇਬਾਜ਼ਾਂ ਲਈ ਮਦਦਗਾਰ ਸਾਬਤ ਹੁੰਦਾ ਹੈ। ਕਈ ਵਾਰ ਸਪਿਨਰਾਂ ਨੂੰ ਦੂਜੀ ਪਾਰੀ ‘ਚ ਵੀ ਇੱਥੇ ਮੱਦਦ ਮਿਲਦੀ ਹੈ। ਹੁਣ ਤੱਕ ਇਸ ਸਟੇਡੀਅਮ ‘ਚ 95 ਮੈਚ ਖੇਡੇ ਜਾ ਚੁੱਕੇ ਹਨ। ਜਿਸ ‘ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 45 ਮੈਚ ਜਿੱਤੇ ਹਨ। ਜਦੋਂ ਕਿ ਦੂਜੀ ਪਾਰੀ ਦੀ ਟੀਮ ਨੇ 47 ਮੈਚ ਜਿੱਤੇ ਹਨ। ਬਾਕੀ 3 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਇੱਥੇ ਪਹਿਲੀ ਪਾਰੀ ਦਾ ਔਸਤ ਸਕੋਰ 174 ਹੈ। ਜਦੋਂ ਕਿ ਕਿਸੇ ਵੀ ਟੀਮ ਦੁਆਰਾ ਬਣਾਇਆ ਗਿਆ ਸਭ ਤੋਂ ਵੱਧ ਸਕੋਰ 266 ਦੌੜਾਂ ਹੈ। ਸਟੇਡੀਅਮ ‘ਚ ਸਭ ਤੋਂ ਵੱਧ ਦੌੜ ਦਾ ਪਿੱਛਾ 219 ਹੈ।
ਕਿਹੋ ਜਿਹਾ ਰਹੇਗਾ ਮੌਸਮ
ਚੇਨਈ ਅਤੇ ਰਾਜਸਥਾਨ ਵਿਚਾਲੇ ਮੈਚ ‘ਚ ਮੀਂਹ ਪੈਣ ਦੀ ਸੰਭਾਵਨਾ ਲਗਭਗ ਨਹੀਂ ਹੈ। ਹਾਲਾਂਕਿ, ਗਰਮੀ ਯਕੀਨੀ ਤੌਰ ‘ਤੇ ਪ੍ਰਸ਼ੰਸਕਾਂ ਅਤੇ ਖਿਡਾਰੀਆਂ ਨੂੰ ਪਰੇਸ਼ਾਨ ਕਰੇਗੀ। ਅੱਜ ਦਿੱਲੀ ‘ਚ ਤਾਪਮਾਨ 45 ਡਿਗਰੀ ਤੋਂ 39 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
Read More: LSG ਬਨਾਮ SRH: ਲਖਨਊ ਸੁਪਰ ਜਾਇੰਟਸ ਪਲੇਆਫ ਦੀ ਦੌੜ ਤੋਂ ਬਾਹਰ, ਹੈਦਰਾਬਾਦ ਨੇ 6 ਵਿਕਟਾਂ ਨਾਲ ਹਰਾਇਆ