ਦਿੱਲੀ, 19 ਮਈ 2025: Gold Price: ਮਜ਼ਬੂਤ ਵਿਸ਼ਵ ਰੁਝਾਨਾਂ ਵਿਚਕਾਰ ਸੋਮਵਾਰ ਨੂੰ ਦਿੱਲੀ ‘ਚ ਸੋਨੇ ਦੀਆਂ ਕੀਮਤਾਂ 580 ਰੁਪਏ ਵਧ ਕੇ 97,030 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਸਦੀ ਪੁਸ਼ਟੀ ਕੀਤੀ ਹੈ। ਸ਼ੁੱਕਰਵਾਰ ਨੂੰ 99.9 ਪ੍ਰਤੀਸ਼ਤ ਸ਼ੁੱਧਤਾ ਵਾਲਾ ਸੋਨਾ 96,450 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ।
ਅੱਜ ਯਾਨੀ ਸੋਮਵਾਰ ਨੂੰ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 580 ਰੁਪਏ ਵਧ ਕੇ ਸਾਰੇ ਟੈਕਸਾਂ ਸਮੇਤ 96,580 ਰੁਪਏ ਪ੍ਰਤੀ 10 ਗ੍ਰਾਮ ਹੋ ਪਹੁੰਚ ਗਈ ਹੈ। ਪਿਛਲੇ ਬਾਜ਼ਾਰ ਸੈਸ਼ਨ ‘ਚ ਇਹ 96,000 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਮਾਹਰਾਂ ਮੁਤਾਬਕ ਸੋਨੇ ਦੀਆਂ ਕੀਮਤਾਂ (Gold Prices) ‘ਚ ਵਾਧਾ ਹੋਇਆ ਹੈ, ਪਰ ਦਬਾਅ ਅਜੇ ਵੀ ਬਣਿਆ ਹੋਇਆ ਹੈ। ਅਮਰੀਕਾ ‘ਚ ਅਪ੍ਰੈਲ ਲਈ ਕਮਜ਼ੋਰ PPI ਅਤੇ CPI ਅੰਕੜੇ ਮੁਦਰਾਸਫੀਤੀ ‘ਚ ਗਿਰਾਵਟ ਦਾ ਸੰਕੇਤ ਦਿੰਦੇ ਹਨ।
ਮਹਿਤਾ ਨੇ ਕਿਹਾ ਕਿ ਇਸ ਕਦਮ ਨੇ ਸੋਨੇ ‘ਚ ਦਿਲਚਸਪੀ ਮੁੜ ਸੁਰਜੀਤ ਕੀਤੀ ਹੈ ਕਿਉਂਕਿ ਨਿਵੇਸ਼ਕ ਅਮਰੀਕੀ ਖਜ਼ਾਨਾ ਬਿੱਲਾਂ ‘ਚ ਆਪਣਾ ਨਿਵੇਸ਼ ਘਟਾ ਰਹੇ ਹਨ ਅਤੇ ਸੁਰੱਖਿਅਤ ਸੰਪਤੀਆਂ ਦੀ ਭਾਲ ਕਰ ਰਹੇ ਹਨ। ਇਸ ਤੋਂ ਇਲਾਵਾ ਚਾਂਦੀ ਵੀ 500 ਰੁਪਏ ਵਧ ਕੇ 98,500 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਹੋ ਗਈ। ਸ਼ੁੱਕਰਵਾਰ ਨੂੰ ਚਾਂਦੀ 98,000 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ ਸੀ।
Read More: Gold Silver Price: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਹੋਇਆ ਵਾਧਾ