Boxer Harnoor Kaur

ਖੇਲੋ ਇੰਡੀਆ ਯੂਥ ਗੇਮਜ਼ ‘ਚ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਹਰਨੂਰ ਕੌਰ ਅਨਿਲ ਵਿਜ ਨੇ ਕੀਤਾ ਸਨਮਾਨਿਤ

ਅੰਬਾਲਾ/ਚੰਡੀਗੜ੍ਹ, 17 ਮਈ 2025: ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਅੱਜ ਖੇਲੋ ਇੰਡੀਆ ਯੂਥ ਗੇਮਜ਼ 2025 ‘ਚ ਮੁੱਕੇਬਾਜ਼ੀ ਮੁਕਾਬਲੇ ‘ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਅੰਬਾਲਾ ਛਾਉਣੀ ਦੇ ਸ਼ਾਹਪੁਰ ਦੀ ਮਹਿਲਾ ਮੁੱਕੇਬਾਜ਼ ਹਰਨੂਰ ਕੌਰ (boxer Harnoor Kaur) ਨੂੰ ਆਪਣੇ ਨਿਵਾਸ ਸਥਾਨ ‘ਤੇ ਤਮਗਾ ਭੇਂਟ ਕਰਕੇ ਸਨਮਾਨਿਤ ਕੀਤਾ।

ਅਨਿਲ ਵਿਜ ਨੇ ਹਰਨੂਰ ਕੌਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸੂਬੇ ‘ਚ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਅੰਬਾਲਾ ਛਾਉਣੀ ‘ਚ ਖੇਡ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ​​ਕੀਤਾ ਗਿਆ ਹੈ ਜਿਸ ਕਾਰਨ ਅੰਬਾਲਾ ਛਾਉਣੀ ਦੇ ਖਿਡਾਰੀ ਹੁਣ ਵਿਸ਼ਵ ਪੱਧਰ ‘ਤੇ ਆਪਣੀ ਪਛਾਣ ਬਣਾ ਰਹੇ ਹਨ। ਇਸ ਮੌਕੇ ਹਰਨੂਰ ਦੇ ਮਾਤਾ-ਪਿਤਾ ਵੀ ਮੌਜੂਦ ਸਨ ਅਤੇ ਮੰਤਰੀ ਅਨਿਲ ਵਿਜ ਨੇ ਉਨ੍ਹਾਂ ਨੂੰ ਵਧਾਈ ਦਿੱਤੀ।

ਜ਼ਿਕਰਯੋਗ ਹੈ ਕਿ ਮੁੱਕੇਬਾਜ਼ ਹਰਨੂਰ ਕੌਰ (boxer Harnoor Kaur) ਨੇ ਹਾਲ ਹੀ ‘ਚ ਪਟਨਾ ‘ਚ ਹੋਏ ਖੇਲੋ ਇੰਡੀਆ ਯੂਥ ਗੇਮਜ਼ ‘ਚ ਹੋਏ ਮੁੱਕੇਬਾਜ਼ੀ ਮੁਕਾਬਲੇ ‘ਚ 65 ਕਿਲੋਗ੍ਰਾਮ ਵਰਗ ‘ਚ ਕਾਂਸੀ ਦਾ ਤਮਗਾ ਜਿੱਤਿਆ ਸੀ। ਟੈਕਸੀ ਆਪਰੇਟਰਾਂ ਨੇ ਸੂਬੇ ‘ਚ ਵਾਹਨਾਂ ਲਈ ‘ਆਲ ਇੰਡੀਆ ਟੂਰਿਸਟ ਪਰਮਿਟ’ ਦੀ ਵੈਧਤਾ ਮਿਆਦ 12 ਸਾਲ ਕਰਨ ਲਈ ਟਰਾਂਸਪੋਰਟ ਮੰਤਰੀ ਅਨਿਲ ਵਿਜ ਦਾ ਧੰਨਵਾਦ ਕੀਤਾ।

ਅੱਜ ਟਰਾਂਸਪੋਰਟ ਮੰਤਰੀ ਅਨਿਲ ਵਿਜ ਦੇ ਨਿਵਾਸ ‘ਤੇ ਪਹੁੰਚੇ ਹਰਿਆਣਾ ਦੇ ਟੈਕਸੀ ਚਾਲਕਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਟੈਕਸੀ ਚਾਲਕਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਟਰਾਂਸਪੋਰਟ ਮੰਤਰੀ ਅਨਿਲ ਵਿਜ ਦੇ ਯਤਨਾਂ ਸਦਕਾ, ਹਰਿਆਣਾ ‘ਚ ਵਾਹਨਾਂ ਲਈ ‘ਆਲ ਇੰਡੀਆ ਟੂਰਿਸਟ ਪਰਮਿਟ’ ਦੀ ਵੈਧਤਾ ਮਿਆਦ ਨੌਂ ਸਾਲਾਂ ਤੋਂ ਵਧਾ ਕੇ 12 ਸਾਲ ਕਰ ਦਿੱਤੀ ਗਈ ਹੈ।

Read More:

18 ਮਈ ਨੂੰ ਅੰਬਾਲਾ ਛਾਉਣੀ ‘ਚ ਤਿਰੰਗਾ ਯਾਤਰਾ ਕੱਢ ਕੇ ਮਨਾਇਆ ਜਾਵੇਗਾ ਪਾਕਿਸਤਾਨ ਵਿਰੁੱਧ ਜੰਗ ‘ਚ ਭਾਰਤ ਦੀ ਜਿੱਤ ਦਾ ਜਸ਼ਨ: ਅਨਿਲ ਵਿਜ

Scroll to Top