AAP Councilors

Delhi AAP: ਦਿੱਲੀ ‘ਚ 13 ‘ਆਪ’ ਕੌਂਸਲਰਾਂ ਨੇ ਦਿੱਤਾ ਅਸਤੀਫ਼ਾ, ਬਣਾਈ ਅਲੱਗ ਪਾਰਟੀ

ਦਿੱਲੀ, 17 ਮਈ 2025: Delhi AAP Councilors: ਦਿੱਲੀ ‘ਚ ਆਮ ਆਦਮੀ ਪਾਰਟੀ ਦੇ 13 ਕੌਂਸਲਰਾਂ ਨੇ ਅਸਤੀਫ਼ਾ ਦੇ ਕੇ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਬਾਗ਼ੀ ਆਗੂਆਂ ਨੇ ਐਮਸੀਡੀ ‘ਚ ਇੱਕ ਵੱਖਰਾ ਧੜਾ ਬਣਾਇਆ ਹੈ। ਇਨ੍ਹਾਂ ਨਗਰ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਇੰਦਰਪ੍ਰਸਥ ਵਿਕਾਸ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਹੈ। ਹੇਮਚੰਦਰ ਗੋਇਲ ਦੀ ਅਗਵਾਈ ਹੇਠ ਤੀਜਾ ਮੋਰਚਾ ਬਣਾਉਣ ਦਾ ਫੈਸਲਾ ਕੀਤਾ ਗਿਆ। ਮੁਕੇਸ਼ ਗੋਇਲ ਪਾਰਟੀ ਦੇ ਪ੍ਰਧਾਨ ਹੋਣਗੇ।

ਬਾਗ਼ੀ ਕੌਂਸਲਰਾਂ (Delhi AAP Councilors) ਨੇ ਆਮ ਆਦਮੀ ਪਾਰਟੀ ‘ਤੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਇਆ ਹੈ। 2022 ‘ਚ ਉਹ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਐਮਸੀਡੀ ‘ਚ ਕੌਂਸਲਰ ਚੁਣੇ ਗਏ ਸਨ। ਪਰ ਐਮਸੀਡੀ ‘ਚ ਸੱਤਾ ਵਿੱਚ ਆਉਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਐਮਸੀਡੀ ਨੂੰ ਸੁਚਾਰੂ ਢੰਗ ਨਾਲ ਨਹੀਂ ਚਲਾ ਸਕੀ।

ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਕੌਂਸਲਰਾਂ ਵਿੱਚ ਹੇਮਾਨ ਚੰਦ ਗੋਇਲ, ਦਿਨੇਸ਼ ਭਾਰਦਵਾਜ, ਹਿਮਾਨੀ ਜੈਨ, ਊਸ਼ਾ ਸ਼ਰਮਾ, ਸਾਹਿਬ ਕੁਮਾਰ, ਰਾਖੀ ਕੁਮਾਰ, ਅਸ਼ੋਕ ਪਾਂਡੇ, ਰਾਜੇਸ਼ ਕੁਮਾਰ, ਅਨਿਲ ਰਾਣਾ, ਦੇਵੇਂਦਰ ਕੁਮਾਰ, ਹਿਮਾਨੀ ਜੈਨ ਸ਼ਾਮਲ ਹਨ।

‘ਆਪ’ ਤੋਂ ਅਸਤੀਫ਼ਾ ਦੇਣ ‘ਤੇ ਹਿਮਾਨੀ ਜੈਨ ਨੇ ਕਿਹਾ, “ਅਸੀਂ ਇੱਕ ਨਵੀਂ ਪਾਰਟੀ, ਇੰਦਰਪ੍ਰਸਥ ਵਿਕਾਸ ਪਾਰਟੀ, ਬਣਾਈ ਹੈ। ਅਸੀਂ ‘ਆਪ’ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉਸ ਪਾਰਟੀ ਦਾ ਸਮਰਥਨ ਕਰਾਂਗੇ ਜੋ ਦਿੱਲੀ ਦੇ ਵਿਕਾਸ ਲਈ ਕੰਮ ਕਰੇਗੀ। ਹੁਣ ਤੱਕ 15 ਕੌਂਸਲਰ ਅਸਤੀਫ਼ਾ ਦੇ ਚੁੱਕੇ ਹਨ ਅਤੇ ਹੋਰ ਵੀ ਸ਼ਾਮਲ ਹੋ ਸਕਦੇ ਹਨ।”

Read More: ਆਮ ਆਦਮੀ ਪਾਰਟੀ ਨੇ ਲਿਆ ਵੱਡਾ ਫੈਸਲਾ, ਸੌਰਭ ਭਾਰਦਵਾਜ ਬਣੇ ਪਾਰਟੀ ਪ੍ਰਧਾਨ, ਗੋਪਾਲ ਰਾਏ ਬਣੇ ਗੁਜਰਾਤ ਦੇ ਇੰਚਾਰਜ

Scroll to Top