ਰੋਹਤਕ, 15 ਮਈ 2025: ਮਹਾਂਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ (Maharishi Dayanand University) ਦੇ ਵਾਈਸ ਚਾਂਸਲਰ, ਪ੍ਰੋ. ਰਾਜਬੀਰ ਸਿੰਘ ਨੇ ਅੱਜ ਰੋਹਤਕ ਦੇ ਯੂਨੀਵਰਸਿਟੀ ਕੈਂਪਸ ‘ਚ ਅਕਾਦਮਿਕ ਸੈਸ਼ਨ 2025-26 ਲਈ 10+2 ਤੋਂ ਬਾਅਦ ਕਰਵਾਏ ਜਾਣ ਵਾਲੇ 17 ਅੰਡਰਗ੍ਰੈਜੁਏਟ ਅਤੇ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਦੇ ਦਾਖਲਾ ਬਰੋਸ਼ਰ (ਪ੍ਰੋਸਪੈਕਟਸ) ਨੂੰ ਰਸਮੀ ਤੌਰ ‘ਤੇ ਜਾਰੀ ਕੀਤਾ।
ਯੂਨੀਵਰਸਿਟੀ (Maharishi Dayanand University) ਦੇ ਬੁਲਾਰੇ ਨੇ ਦੱਸਿਆ ਕਿ ਇਸ ਸਾਲ ਯੂਨੀਵਰਸਿਟੀ ਕੁੱਲ 17 ਕੋਰਸਾਂ ‘ਚ ਲਗਭਗ 1450 ਸੀਟਾਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਰਹੀ ਹੈ। ਇਹਨਾਂ ‘ਚੋਂ, 12 ਪ੍ਰੋਗਰਾਮ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀ ਖੁੱਲ੍ਹੇ ਹਨ, ਜਿਨ੍ਹਾਂ ‘ਚ ਬੈਚਲਰ ਆਫ਼ ਆਰਟਸ (ਅੰਗਰੇਜ਼ੀ), ਬੀਏ (ਆਰਥਿਕ ਵਿਗਿਆਨ), ਬੀਏ (ਲੋਕ ਪ੍ਰਸ਼ਾਸਨ), ਬੀਏ (ਇਤਿਹਾਸ), ਬੀ.ਐਸ.ਸੀ. (ਗਣਿਤ), ਬੀ.ਐਸ.ਸੀ. (ਅੰਕੜਾ), ਬੀ.ਐਸ.ਸੀ. (ਜੈਨੇਟਿਕਸ), ਬੀ.ਐਫ.ਏ. (ਪੇਂਟਿੰਗ), ਬੀ.ਕਾਮ., ਬੈਚਲਰ ਆਫ਼ ਟੂਰਿਜ਼ਮ ਐਂਡ ਟ੍ਰੈਵਲ ਮੈਨੇਜਮੈਂਟ, ਬੈਚਲਰ ਆਫ਼ ਪਬਲਿਕ ਹੈਲਥ ਸਾਇੰਸਿਜ਼ ਅਤੇ ਬੀ.ਸੀ.ਏ. ਸ਼ਾਮਲ ਹਨ | ਉਨ੍ਹਾਂ ਦੱਸਿਆ ਕਿ ਆਨਲਾਈਨ ਅਰਜ਼ੀ 19 ਮਈ ਤੋਂ ਸ਼ੁਰੂ ਹੋਵੇਗੀ ਅਤੇ ਆਖਰੀ ਤਾਰੀਖ਼ 2 ਜੂਨ, 2025 ਹੋਵੇਗੀ।
Read More: CM ਨਾਇਬ ਸਿੰਘ ਸੈਣੀ ਦੀ ਹਰਿਆਣਾ ਦੀਆਂ ਸਰਕਾਰੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨਾਲ ਬੈਠਕ