ਚੰਡੀਗੜ੍ਹ, 14 ਮਈ, 2025: ਭਾਰਤ ਸਰਕਾਰ ਨੇ ਬੁੱਧਵਾਰ ਨੂੰ ਤੁਰਕੀ (Turkish) ਦੇ ਸਰਕਾਰੀ ਚੈਨਲ ਟੀਆਰਟੀ ਵਰਲਡ ਅਤੇ ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਅਤੇ ਸ਼ਿਨਹੂਆ ਦੇ ਐਕਸ ਅਕਾਊਂਟ ਨੂੰ ਬਲੌਕ ਕਰ ਦਿੱਤਾ ਹੈ। ਉਨ੍ਹਾਂ ‘ਤੇ ਭਾਰਤੀ ਫੌਜ ਬਾਰੇ ਬੇਬੁਨਿਆਦ ਖ਼ਬਰਾਂ ਫੈਲਾਉਣ ਦਾ ਦੋਸ਼ ਹੈ। ਇਹ ਮੀਡੀਆ ਪਾਕਿਸਤਾਨ ਤੋਂ ਡਰੋਨ ਹਮਲਿਆਂ ਅਤੇ ਭਾਰਤੀ ਖੇਤਰ ‘ਚ ਘੁਸਪੈਠ ਦੀਆਂ ਕੋਸ਼ਿਸ਼ਾਂ ਵਰਗੀਆਂ ਝੂਠੀਆਂ ਖ਼ਬਰਾਂ ਵੀ ਫੈਲਾਈ ਗਈ ਹੈ। ਇਹ ਕਾਰਵਾਈ ਦੇਸ਼ ਵਿਰੋਧੀ ਜਾਅਲੀ ਖ਼ਬਰਾਂ ਫੈਲਾਉਣ ਅਤੇ ਪਾਕਿਸਤਾਨੀ ਪ੍ਰਚਾਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ਾਂ ਹੇਠ ਕੀਤੀ ਗਈ ਹੈ।
ਦੂਜੇ ਪਾਸੇ ਭਾਰਤ ਨੇ ਉੜੀਸਾ ਦੇ ਗੋਪਾਲਪੁਰ ‘ਚ ਮਾਈਕ੍ਰੋ ਰਾਕੇਟ ‘ਭਾਰਗਵਸਤਰ’ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਇਹ ਟੈਸਟਿੰਗ 13 ਮਈ ਨੂੰ ਕੀਤੀ ਗਈ ਸੀ। ਇਹ ਵੀਡੀਓ ਅੱਜ ਸਾਹਮਣੇ ਆਏ ਹਨ। ‘ਭਾਰਗਵਸਤਰ’ ਇੱਕ ਐਂਟੀ-ਡਰੋਨ ਸਿਸਟਮ ਹੈ। ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ‘ਚ ਤਿੰਨ ਟੈਸਟ ਕੀਤੇ ਗਏ। ਇਸ ਦੌਰਾਨ ਚਾਰ ਰਾਕੇਟ ਦਾਗੇ ਗਏ ਅਤੇ ਸਾਰੇ ਨਿਸ਼ਾਨੇ ‘ਤੇ ਲੱਗੇ ਹਨ ਅਤੇ ਸਫਲ ਰਹੇ। ‘ਭਾਰਗਵਸਤਰ’ ਨੂੰ ਸੋਲਰ ਡਿਫੈਂਸ ਐਂਡ ਏਰੋਸਪੇਸ ਲਿਮਟਿਡ (SDAL) ਦੁਆਰਾ ਵਿਕਸਤ ਕੀਤਾ ਗਿਆ ਹੈ।
Read More: Arunachal Pradesh: ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਕੁਝ ਸਥਾਨਾਂ ਦੇ ਨਾਮ ਬਦਲਣ ‘ਤੇ ਭਾਰਤ ਨੇ ਦਿੱਤਾ ਜਵਾਬ