ਰੱਖਿਆ

ਰੱਖਿਆ ਮੰਤਰੀ ਰਾਜਨਾਥ ਸਿੰਘ ਰੱਖਿਆ ਭਾਰਤ ਸਟਾਰਟਅੱਪ ਚੈਲੇਂਜ 5.0 ਲਾਂਚ ਕਰਨਗੇ

ਰੱਖਿਆ ਭਾਰਤ ਸਟਾਰਟਅੱਪ ਚੈਲੇਂਜ 1.0 (ਡੀ ਆਈ ਐੱਸ ਸੀ) ਦੇ ਲਾਂਚ ਹੋਣ ਤੋਂ 3 ਸਾਲਾਂ ਬਾਅਦ ਇਨੋਵੇਸ਼ਨਸ ਫਾਰ ਡਿਫੈਂਸ ਐਕਸੇਲੈਂਸ (ਆਈ ਈ ਡੀ ਐਕਸ), ਡਿਫੈਂਸ ਇਨੋਵੇਸ਼ਨ ਆਰਗਨਾਈਜੇਸ਼ਨ (ਡੀ ਆਈ ਓ) 19 ਅਗਸਤ 2021 ਨੂੰ ਨਵੀਂ ਦਿੱਲੀ ਵਿੱਚ ਡੀ ਆਈ ਐੱਸ ਸੀ 5.0 ਲਾਂਚ ਕਰੇਗਾ । ਆਈ ਈ ਡੀ ਐੱਕਸ ਰੱਖਿਆ ਅਤੇ ਏਅਰੋ ਸਪੇਸ ਖੇਤਰ ਵਿੱਚ ਵੱਖ ਵੱਖ ਭਾਈਵਾਲਾਂ ਲਈ ਪਲੇਟਫਾਰਮ ਮੁਹੱਈਆ ਕਰਦਾ ਹੈ । ਜ਼ਰੂਰੀ ਤੌਰ ਤੇ ਇਹ ਵਿਸ਼ੇਸ਼ ਖੇਤਰ ਵਿੱਚ ਸੰਭਾਵਿਤ ਸਾਂਝ ਅਤੇ ਤਕਨਾਲੋਜੀ ਵਿਕਾਸ ਦੀ ਨਿਗਰਾਨੀ ਲਈ ਇੱਕ ਸ਼ਤਰੀ ਸੰਸਥਾ ਵਜੋਂ ਕੰਮ ਕਰਦਾ ਹੈ । ਪਹਿਲਕਦਮੀਆਂ ਜਿਵੇਂ ਡੀ ਆਈ ਐੱਸ ਸੀ ਅਤੇ ਓਪਨ ਚੈਲੇਂਜਸ ਨਾਲ , ਆਈ ਡੀ ਈ ਐਕਸ ਰੱਖਿਆ ਨਵਾਚਾਰ ਵਿੱਚ ਨਵੀਆਂ ਸਮਰਥਾਵਾਂ ਨੂੰ ਵਿਕਸਿਤ ਕਰਨ ਲਈ ਦੇਸ਼ ਦੇ ਮਜ਼ਬੂਤ ਵਿਗਿਆਨ , ਤਕਨਾਲੋਜੀ ਅਤੇ ਖੋਜ ਪ੍ਰਤਿਭਾ ਅਧਾਰ ਦੀ ਵਰਤੋਂ ਕਰਨ ਦੇ ਯੋਗ ਹੈ । ਡੀ ਆਈ ਐੱਸ ਸੀ 5.0 ਪਹਿਲੇ 4 ਡੀ ਆਈ ਐੱਸ ਸੀ ਸੰਸਕਰਣਾਂ ਨੂੰ ਇਕੱਠਿਆਂ ਲੈਣ ਤੋਂ ਬਾਅਦ ਵਧੇਰੇ ਚੁਣੌਤੀਆਂ ਵਾਲਾ ਹੋਵੇਗਾ ।
ਰਕਸ਼ਾ ਮੰਤਰੀ ਰਾਜਨਾਥ ਸਿੰਘ ਡੀ ਆਈ ਐੱਸ ਸੀ ਦੌਰ 5 ਤਹਿਤ ਸੇਵਾਵਾਂ ਅਤੇ ਰੱਖਿਆ ਜਨਤਕ ਖੇਤਰ ਅੰਡਰਟੇਕਿੰਗਸ (ਡੀ ਪੀ ਐੱਸ ਯੂਸ) ਤੋਂ ਪ੍ਰਾਪਤ ਹੋਏ ਸਮੱਸਿਆ ਬਿਆਨਾਂ ਨੂੰ ਲਾਂਚ ਕਰਨਗੇ । ਸਕੱਤਰ (ਰੱਖਿਆ ਉਤਪਾਦਨ) ਰਾਜ ਕੁਮਾਰ ਅਨੁਸਾਰ ਆਈ ਡੀ ਈ ਐਕਸ ਫੌਜੀ ਯੁੱਧ ਵਿੱਚ ਤਾਜ਼ਾ ਤਰੀਨ ਤਕਨਾਲੋਜੀ ਲਗਾਉਣ ਜੋ ਸੇਵਾਵਾਂ ਦੀਆਂ ਲੋੜਾਂ ਅਨੁਸਾਰ ਹੋਵੇ ਅਤੇ ਦਰਾਮਦ ਤੇ ਨਿਰਭਰਤਾ ਨੂੰ ਘੱਟ ਕਰੇ , ਲਈ ਬਣਾਇਆ ਗਿਆ ਹੈ ।
ਸੇਵਾਵਾਂ ਅਤੇ ਡੀ ਪੀ ਐੱਸ ਯੂ ਦੁਆਰਾ ਸਮੱਸਿਆ ਬਿਆਨ ਭਵਿੱਖ ਵਿੱਚ ਫੌਜੀ ਲਾਭ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤੇ ਗਏ ਹਨ । ਜੇਤੂਆਂ ਨੂੰ 1.5 ਕਰੋੜ ਰੁਪਏ ਆਈ ਡੀ ਈ ਐਕਸ ਤੋਂ ਤੇ ਇਸ ਦੇ ਨਾਲ ਪਾਰਟਨਰ ਇਨਕੁਵੇਟਰਸ ਤੋਂ ਸਮਰਥਨ ਅਤੇ ਨੋਡਲ ਅਧਿਕਾਰੀਆਂ ਦੀ ਸੇਧ ਜੋ , ਅੰਤ ਵਿੱਚ ਇਸ ਦੇ ਯੂਜ਼ਰਸ ਹਨ , ਤੋਂ ਪ੍ਰਾਪਤ ਹੁੰਦਾ ਹੈ ।
ਡੀ ਆਈ ਐੱਸ ਸੀ 5.0 ਦਾ ਲਾਂਚ ਰੱਖਿਆ ਤਕਨਾਲੋਜੀਆਂ ਦੇ ਵਿਕਾਸ ਲਈ ਸਟਾਰਟਅੱਪ ਵਾਤਾਵਰਣ ਪ੍ਰਣਾਲੀ ਲਾਗੂ ਕਰਨ ਵੱਲ ਇਹ ਵੱਡੀ ਛਾਲ ਹੈ । ਇਹ ਚੁਣੌਤੀਆਂ ਸਟਾਰਟਅੱਪਸ ਨੂੰ ਨਵਾਚਾਰ ਧਾਰਨਾ ਦੇ ਨਾਲ ਹੋਰ ਇੱਕਮਿਕ ਹੋਣ ਲਈ ਉਤਸ਼ਾਹਿਤ ਕਰਨ ਅਤੇ ਭਾਰਤ ਦੇ ਉੱਭਰਦੇ ਉੱਦਮੀਆਂ ਵਿੱਚ ਸਿਰਜਣਾਤਮਕ ਸੋਚ ਨੂੰ ਉਤਸ਼ਾਹਿਤ ਕਰਨਗੀਆਂ । ਵਧੀਕ ਸਕੱਤਰ , ਡੀ ਡੀ ਪੀ ਅਤੇ ਸੀ ਈ ਓ , ਡੀ ਆਈ ਓ , ਸੰਜੇ ਜਾਜੂ ਨੇ ਕਿਹਾ ਕਿ ਆਈ ਡੀ ਈ ਐਕਸ ਪ੍ਰਕਿਰਿਆ ਨੇ ਭਾਰਤੀ ਸਟਾਰਟਅੱਪਸ ਲਈ ਇੱਕ ਵੱਡੀ ਨਵੀਂ ਵਾਤਾਵਰਣ ਪ੍ਰਣਾਲੀ ਖੋਲੀ ਹੈ । ਇਸ ਤੋਂ ਇਲਾਵਾ ਉਹਨਾਂ ਦੇ ਕੰਮ ਨੂੰ ਇਹ ਦਿਖਾਉਂਦਾ ਵੀ ਹੈ । ਉਹਨਾਂ ਜ਼ੋਰ ਦੇ ਕੇ ਕਿਹਾ ਕਿ ਲੰਮੇ ਸਮੇਂ ਵਿੱਚ ਇਹਨਾਂ ਸੰਸਥਾਵਾਂ ਨੂੰ ਭਰੋਸੇਯੋਗਤਾ ਉਸਾਰਣ ਅਤੇ ਇੱਥੋਂ ਤੱਕ ਕਿ ਵਿਦੇਸ਼ੀ ਠੇਕਿਆਂ ਨੂੰ ਨੁਕਰੇ ਲਾਉਣ ਵਿੱਚ ਵੀ ਮਦਦ ਕਰੇਗਾ ।
ਆਈ ਡੀ ਈ ਐਕਸ ਰੱਖਿਆ ਖਰੀਦਦਾਰੀ ਪ੍ਰਕਿਰਿਆ (ਡੀ ਏ ਪੀ 2020) ਤਹਿਤ ਇੱਕ ਖਰੀਦ ਮੌਕਾ ਦਿੰਦਾ ਹੈ । ਖਰੀਦ ਮੰਤਰਾਲੇ ਨੇ ਮਾਲੀ ਸਾਲ 2021—22 ਲਈ ਆਈ ਡੀ ਈ ਐਕਸ ਪਹਿਲਕਦਮੀ ਰਾਹੀਂ ਵਿਦੇਸ਼ੀ ਖਰੀਦ ਲਈ ਕੁਲ 1,000 ਕਰੋੜ ਰੁਪਏ ਰੱਖੇ ਹਨ । ਹਾਲ ਹੀ ਵਿੱਚ ਰਕਸ਼ਾ ਮੰਤਰੀ ਨੇ 300 ਤੋਂ ਵੱਧ ਸਟਾਰਟਅੱਪਸ ਅਤੇ ਰੱਖਿਆ ਤੇ ਏਅਰੋ ਸਪੇਸ ਖੇਤਰਾਂ ਵਿੱਚ ਨਵਾਚਾਰ ਦੇ ਸਮਰਥਨ ਲਈ ਅਗਲੇ ਪੰਜ ਸਾਲਾਂ ਲਈ 498.8 ਕਰੋੜ ਦੇ ਬਜਟ ਨੂੰ ਪ੍ਰਵਾਨਗੀ ਦਿੱਤੀ ਹੈ । ਇਹਨਾਂ ਐਲਾਨਾਂ ਨੇ ਨੌਜਵਾਨ ਉੱਦਮੀਆਂ ਦੁਆਰਾ ਵਿਕਸਿਤ ਕੀਤੀਆਂ ਜਾ ਰਹੀਆਂ ਵਸਤਾਂ ਅਤੇ ਨਵਾਚਾਰਾਂ ਦੀ ਸਵਦੇਸ਼ੀ ਖਰੀਦ ਨੂੰ ਭਰੋਸਾ ਦਿੱਤਾ ਹੈ ਜਦਕਿ ਭਾਰਤੀ ਰੱਖਿਆ ਖੇਤਰ ਨੂੰ 2025 ਤੱਕ 5 ਟ੍ਰਿਲੀਅਨ ਅਮਰੀਕੀ ਡਾਲਰ ਆਰਥਿਕ ਟੀਚੇ ਲਈ ਮਹੱਤਵਪੂਰਨ ਯੋਗਦਾਨ ਯੋਗ ਬਣਾਇਆ ਹੈ ।

Scroll to Top