ਚੰਡੀਗੜ੍ਹ, 12 ਮਈ 2025: ਭਾਰਤ ਅਤੇ ਪਾ.ਕਿ.ਸ.ਤਾ.ਨ ਵਿਚਕਾਰ ਜੰਗਬੰਦੀ ਦੇ 43 ਘੰਟਿਆਂ ਬਾਅਦ ਅੱਜ 9 ਸੂਬਿਆਂ ਦੇ 32 ਹਵਾਈ ਅੱਡੇ ਖੋਲ੍ਹ (Airports Open) ਦਿੱਤੇ ਗਏ ਹਨ। ਏਅਰਲਾਈਨ ਕੰਪਨੀਆਂ ਨੇ ਯਾਤਰੀਆਂ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। 32 ਹਵਾਈ ਅੱਡਿਆਂ ਲਈ ਹਵਾਈ ਸੇਵਾਵਾਂ 9 ਮਈ ਤੋਂ 15 ਮਈ ਸਵੇਰੇ 5:29 ਵਜੇ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਸਨ।
ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਸੋਮਵਾਰ ਨੂੰ ਇੱਕ ਪ੍ਰੈਸ ਰਿਲੀਜ਼ ਰਾਹੀਂ ਹਵਾਈ ਅੱਡਿਆਂ ਦੇ ਖੁੱਲ੍ਹਣ (Airports) ਬਾਰੇ ਜਾਣਕਾਰੀ ਦਿੱਤੀ ਹੈ। ਪ੍ਰੈਸ ਰਿਲੀਜ਼ ਮੁਤਾਬਕ 32 ਹਵਾਈ ਅੱਡੇ ਜੋ 15 ਮਈ ਤੱਕ ਬੰਦ ਸਨ, ਹੁਣ ਤੁਰੰਤ ਪ੍ਰਭਾਵ ਨਾਲ ਜਹਾਜ਼ਾਂ ਦੇ ਸੰਚਾਲਨ ਲਈ ਉਪਲਬੱਧ ਹਨ। ਯਾਤਰੀਆਂ ਨੂੰ ਉਡਾਣ ਦੀ ਜਾਣਕਾਰੀ ਲਈ ਏਅਰਲਾਈਨ ਕੰਪਨੀਆਂ ਦੀਆਂ ਵੈੱਬਸਾਈਟਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।
ਭਾਰਤ ਨੇ 22 ਅਪ੍ਰੈਲ ਨੂੰ ਪਹਿਲਗਾਮ ਅੱ.ਤ.ਵਾ.ਦੀ ਹਮਲੇ ਦਾ ਬਦਲਾ ਲੈਣ ਲਈ 7 ਮਈ ਨੂੰ ਪਾਕਿਸਤਾਨ ‘ਤੇ ਹਵਾਈ ਹਮਲਾ ਕੀਤਾ। ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਕੀਤੀ। ਦੋਵਾਂ ਦੇਸ਼ਾਂ ਵਿਚਕਾਰ ਟਕਰਾਅ 10 ਮਈ ਤੱਕ ਜਾਰੀ ਰਿਹਾ। 10 ਮਈ ਨੂੰ ਸ਼ਾਮ 5 ਵਜੇ, ਭਾਰਤ ਅਤੇ ਪਾਕਿਸਤਾਨ ਨੇ ਜੰਗਬੰਦੀ ਦਾ ਐਲਾਨ ਕੀਤਾ ਗਿਆ।
ਇਸਦੇ ਨਾਲ ਹੀ ਰਾਜਸਥਾਨ ਦੇ ਸਰਹੱਦੀ ਜ਼ਿਲ੍ਹਿਆਂ ‘ਚ ਬੀਕਾਨੇਰ, ਜੈਸਲਮੇਰ, ਬਾੜਮੇਰ ਅਤੇ ਸ਼੍ਰੀਗੰਗਾਨਗਰ ‘ਚ ਐਤਵਾਰ ਰਾਤ ਨੂੰ ਬਿਜਲੀ ਬੰਦ ਹੋਣ ਤੋਂ ਬਾਅਦ ਸੋਮਵਾਰ ਸਵੇਰੇ ਸੜਕਾਂ ‘ਤੇ ਭੀੜ-ਭੜੱਕਾ ਹੈ। ਸਾਵਧਾਨੀ ਦੇ ਤੌਰ ‘ਤੇ ਸਰਹੱਦੀ ਜ਼ਿਲ੍ਹਿਆਂ ‘ਚ ਅੱਜ ਵੀ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ ਬੰਦ ਹਨ। ਜੋਧਪੁਰ, ਜੈਸਲਮੇਰ, ਕਿਸ਼ਨਗੜ੍ਹ, ਬੀਕਾਨੇਰ ਹਵਾਈ ਅੱਡੇ 15 ਮਈ ਤੱਕ ਬੰਦ ਹਨ। ਕਿਸੇ ਵੀ ਤਰ੍ਹਾਂ ਦੀਆਂ ਉਡਾਣਾਂ ਨਹੀਂ ਚਲਾਈਆਂ ਜਾ ਰਹੀਆਂ ਹਨ।
ਪਿਛਲੇ 2 ਦਿਨਾਂ ਤੋਂ ਪੰਜਾਬ ‘ਚ ਸਥਿਤੀ ਆਮ ਹੈ। ਸੂਬੇ ਦੇ 18 ਜ਼ਿਲ੍ਹਿਆਂ ‘ਚ ਅੱਜ ਤੋਂ ਸਕੂਲ ਅਤੇ ਕਾਲਜ ਖੁੱਲ੍ਹ ਗਏ ਹਨ। ਪਾਕਿਸਤਾਨ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ, ਫਿਰੋਜ਼ਪੁਰ, ਤਰਨਤਾਰਨ, ਪਠਾਨਕੋਟ ਅਤੇ ਬਰਨਾਲਾ ‘ਚ ਹੀ ਸਕੂਲ ਬੰਦ ਹਨ।
Read More: ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਦੇਸ਼ ਭਰ ‘ਚ ਹਾਈ ਅਲਰਟ, 200 ਤੋਂ ਵੱਧ ਉਡਾਣਾਂ ਰੱਦ