Harjot Singh Bains

ਜੰਗਬੰਦੀ ਤੋਂ ਬਾਅਦ ਪੰਜਾਬ ਵਿੱਚ ਹਾਲਾਤ ਆਮ ਹੋਣੇ ਸ਼ੁਰੂ, ਸੂਬੇ ਭਰ ਦੇ ਸਾਰੇ ਵਿਦਿਅਕ ਅਦਾਰੇ ਪਹਿਲਾਂ ਵਾਂਗ ਹੀ ਖੁੱਲ੍ਹਣਗੇ

12 ਮਈ 2025: ਭਾਰਤ ਅਤੇ ਪਾਕਿਸਤਾਨ (bharat and pakistan) ਵਿਚਕਾਰ ਜੰਗਬੰਦੀ ਤੋਂ ਬਾਅਦ ਪੰਜਾਬ ਵਿੱਚ ਹਾਲਾਤ ਹੁਣ ਪਹਿਲਾਂ ਵਾਂਗ ਆਮ ਹੋਣੇ ਸ਼ੁਰੂ ਹੋ ਗਏ ਹਨ। ਅਜਿਹੀ ਸਥਿਤੀ ਵਿੱਚ, ਹੁਣ ਪੰਜਾਬ ਸਰਕਾਰ punjab sarkar) ਨੇ ਐਲਾਨ ਕੀਤਾ ਹੈ ਕਿ ਸੂਬੇ ਭਰ ਦੇ ਸਾਰੇ ਵਿਦਿਅਕ ਅਦਾਰੇ, ਸਕੂਲ, ਕਾਲਜ (school college) ਅਤੇ ਯੂਨੀਵਰਸਿਟੀਆਂ ਸੋਮਵਾਰ ਤੋਂ ਦੁਬਾਰਾ ਖੋਲ੍ਹ ਦਿੱਤੀਆਂ ਜਾਣਗੀਆਂ। ਹੁਣ ਨਿਯਮਤ ਕਲਾਸਾਂ ਅਤੇ ਪ੍ਰੀਖਿਆਵਾਂ ਪਹਿਲਾਂ ਤੋਂ ਨਿਰਧਾਰਤ ਅਕਾਦਮਿਕ ਸਮਾਂ-ਸਾਰਣੀ ਅਨੁਸਾਰ ਹੀ ਕਰਵਾਈਆਂ ਜਾਣਗੀਆਂ।

ਉਥੇ ਹੀ ਰਾਜ ਸਰਕਾਰ ਨੇ ਕਿਹਾ ਹੈ ਕਿ ਸਥਿਤੀ ਹੁਣ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਸਾਰੇ ਜ਼ਰੂਰੀ ਸੁਰੱਖਿਆ ਉਪਾਵਾਂ ਨਾਲ ਸੰਸਥਾਵਾਂ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਸਾਡੇ ਬਹਾਦਰ ਫੌਜੀ ਜਵਾਨਾਂ ਦੀ ਬਹਾਦਰੀ ਅਤੇ ਤੁਰੰਤ ਕਾਰਵਾਈ ਕਾਰਨ, ਹੁਣ ਆਮ ਸਥਿਤੀ ਬਹਾਲ ਹੋ ਗਈ ਹੈ। ਸਾਨੂੰ ਆਪਣੇ ਸੁਰੱਖਿਆ ਬਲਾਂ ‘ਤੇ ਮਾਣ ਹੈ, ਜਿਨ੍ਹਾਂ ਦੀ ਤਤਪਰਤਾ ਅਤੇ ਹਿੰਮਤ ਨੇ ਇਹ ਸੰਭਵ ਬਣਾਇਆ।
ਇਸ਼ਤਿਹਾਰ

ਸਿੱਖਿਆ ਵਿਭਾਗ ਨੇ ਸਾਰੇ ਅਦਾਰਿਆਂ ਨੂੰ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸਹਿਯੋਗ ਦੀ ਬੇਨਤੀ ਕੀਤੀ ਗਈ ਹੈ ਤਾਂ ਜੋ ਸਿੱਖਿਆ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਬਹਾਲ ਕੀਤਾ ਜਾ ਸਕੇ। ਇਸ ਫੈਸਲੇ ਤੋਂ ਬਾਅਦ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਰਾਹਤ ਦੀ ਲਹਿਰ ਹੈ। ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਵਰਗੇ ਹਾਲਾਤ ਕਾਰਨ ਪੂਰੇ ਸੂਬੇ ਦੇ ਸਾਰੇ ਵਿਦਿਅਕ ਅਦਾਰੇ ਬੰਦ ਸਨ।

Read More: ਕੁਝ ਦਿਨ ਸਰਹੱਦੀ ਜ਼ਿਲ੍ਹਿਆਂ ‘ਚ ਸਕੂਲ ਬੰਦ ਰਹਿਣਗੇ, ਦਿਨ ਭਰ ਬਾਜ਼ਾਰ ਖੁੱਲ੍ਹੇ ਰਹੇ

Scroll to Top