Chandigarh Municipal Corporation

Chandigarh: ਚੰਡੀਗੜ੍ਹ ‘ਚ ਬਲੈਕਆਊਟ ਐਮਰਜੈਂਸੀ ਸਥਿਤੀਆਂ ਲਈ ਕੰਟਰੋਲ ਰੂਮ ਸਥਾਪਤ

ਚੰਡੀਗੜ੍ਹ, 10 ਮਈ 2025: ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਨੇ ਸ਼ਹਿਰ ‘ਚ ਸੰਭਾਵੀ ਬਲੈਕਆਊਟ ਵਰਗੀਆਂ ਐਮਰਜੈਂਸੀ ਸਥਿਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਨਗਰ ਨਿਗਮ ਨੇ 24×7 ਕੰਟਰੋਲ ਰੂਮ ਸਥਾਪਤ ਕਰਨ ਦਾ ਐਲਾਨ ਕੀਤਾ ਹੈ, ਜੋ ਕਿਸੇ ਵੀ ਬਿਜਲੀ ਸੰਕਟ ਜਾਂ ਐਮਰਜੈਂਸੀ ਦੀ ਸਥਿਤੀ ‘ਚ ਤੁਰੰਤ ਜਵਾਬ ਦੇਣ ਲਈ ਤਿਆਰ ਰਹੇਗਾ। ਇਸ ਫੈਸਲੇ ਦਾ ਐਲਾਨ ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਅਤੇ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕੌਂਸਲਰਾਂ ਅਤੇ ਨਿਗਮ ਅਧਿਕਾਰੀਆਂ ਨਾਲ ਹੋਈ ਇੱਕ ਉੱਚ ਪੱਧਰੀ ਬੈਠਕ ਦੌਰਾਨ ਲਿਆ ਗਿਆ ਹੈ |

ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 0172-2787200 ਜਾਰੀ ਕੀਤਾ ਗਿਆ ਹੈ, ਜਿਸ ‘ਤੇ ਕੋਈ ਵੀ ਨਾਗਰਿਕ (Chandigarh Citizen) ਐਮਰਜੈਂਸੀ ਸਥਿਤੀਆਂ ‘ਚ ਸੰਪਰਕ ਕਰ ਸਕਦਾ ਹੈ। ਕੰਟਰੋਲ ਰੂਮ ਦੀ ਜ਼ਿੰਮੇਵਾਰੀ ਐੱਸਡੀਈ ਰੁਦੇਸ਼ ਕੁਮਾਰ ਨੂੰ ਸੌਂਪੀ ਗਈ ਹੈ, ਜਦੋਂ ਕਿ ਐੱਸਈ (ਬਾਗਬਾਨੀ) ਨੂੰ ਬਲੈਕਆਊਟ ਨਾਲ ਸਬੰਧਤ ਸਾਰੀਆਂ ਤਿਆਰੀਆਂ ਦੀ ਨਿਗਰਾਨੀ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਸ ਅਧਿਕਾਰੀ ਦੀ ਭੂਮਿਕਾ ਇਹ ਯਕੀਨੀ ਬਣਾਉਣਾ ਹੋਵੇਗੀ ਕਿ ਸੂਰਜੀ ਊਰਜਾ ਅਤੇ ਸਟਰੀਟ ਲਾਈਟਾਂ ਸਮੇਂ ਸਿਰ ਬੰਦ ਕੀਤੀਆਂ ਜਾਣ ਅਤੇ ਲੋੜ ਪੈਣ ‘ਤੇ ਸਾਇਰਨ ਵਜਾਏ ਜਾਣ।

Read More: ਸਿਵਲ ਡਿਫੈਂਸ ਵਲੰਟੀਅਰ ਬਣਨ ਲਈ ਚੰਡੀਗੜ੍ਹ ਵਿਖੇ ਵੱਡੀ ਗਿਣਤੀ ‘ਚ ਪਹੁੰਚੇ ਨੌਜਵਾਨ

Scroll to Top