ਚੰਡੀਗੜ੍ਹ, 8 ਮਈ 2025: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ (Rohit Sharma) ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਭਾਰਤ ਦੇ ਦਿੱਗਜ਼ ਬੱਲੇਬਾਜ਼ ਨੇ ਭਾਰਤੀ ਕ੍ਰਿਕਟ ਟੀਮ ਦੇ ਅਗਲੇ ਮਹੀਨੇ 20 ਜੂਨ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਤੋਂ ਪਹਿਲਾਂ ਬੁੱਧਵਾਰ ਨੂੰ ਟੈਸਟ ਕ੍ਰਿਕਟ ਨੂੰ ਅਚਾਨਕ ਅਲਵਿਦਾ ਆਖ ਦਿੱਤਾ |
ਜਿਕਰਯੋਗ ਹੈ ਕਿ ਭਾਰਤੀ ਟੀਮ ਇੰਗਲੈਂਡ ਦੌਰਾਨ ਕਰੇਗੀ ਅਤੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਇਸਦੇ ਨਾਲ ਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ 2025-27 ਲਈ ‘ਚ ਭਾਰਤੀ ਟੀਮ ਆਪਣੀ ਅਭਿਆਨ ਦੀ ਸ਼ੁਰੂਆਤ ਕਰੇਗੀ। ਹੁਣ ਰੋਹਿਤ ਸ਼ਰਮਾ (Jasprit Bumrah) ਦੇ ਸੰਨਿਆਸ ਤੋਂ ਬਾਅਦ ਇਹ ਸਵਾਲ ਉੱਠ ਰਿਹਾ ਹੈ ਕਿ ਭਾਰਤੀ ਟੀਮ ਦਾ ਨਵਾਂ ਟੈਸਟ ਕਪਤਾਨ ਕੌਣ ਹੋਵੇਗਾ?
ਭਾਰਤੀ ਟੈਸਟ ਕਪਤਾਨੀ ਲਈ ਜਸਪ੍ਰੀਤ ਬੁਮਰਾਹ (Jasprit Bumrah) ਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਬੁਮਰਾਹ ਦੀ ਕਪਤਾਨੀ ਹੇਠ ਭਾਰਤ ਨੇ ਆਸਟ੍ਰੇਲੀਆ ਦੌਰੇ ‘ਤੇ ਪਹਿਲਾ ਟੈਸਟ ਜਿੱਤਿਆ ਸੀ। ਬੁਮਰਾਹ ਨੇ ਉਸ ਟੈਸਟ ‘ਚ ਘਾਤਕ ਗੇਂਦਬਾਜ਼ੀ ਕੀਤੀ। ਜੇਕਰ ਉਹ ਸੀਰੀਜ਼ ਦੇ ਆਖਰੀ ਮੈਚ ਵਿੱਚ ਫਿੱਟ ਹੁੰਦਾ, ਤਾਂ ਭਾਰਤੀ ਟੀਮ ਕੋਲ ਉਹ ਟੈਸਟ ਜਿੱਤਣ ਅਤੇ ਸੀਰੀਜ਼ ਬਰਾਬਰ ਕਰਨ ਦਾ ਮੌਕਾ ਸੀ।
ਜਿਕਰਯੋਗ ਹੈ ਕਿ ਜਸਪ੍ਰੀਤ ਬੁਮਰਾਹ ਇਸ ਸਮੇਂ ਦੁਨੀਆ ਦਾ ਸਭ ਤੋਂ ਵਧੀਆ ਗੇਂਦਬਾਜ਼ ਹੈ |ਆਸਟ੍ਰੇਲੀਆ ਦੌਰੇ ਦੌਰਾਨ ਉਨ੍ਹਾਂ ਦੀ ਕਪਤਾਨੀ ਸ਼ਲਾਘਾਯੋਗ ਸੀ ਅਤੇ ਸੁਨੀਲ ਗਾਵਸਕਰ ਸਮੇਤ ਕਈ ਦਿੱਗਜਾਂ ਨੇ ਬੁਮਰਾਹ ਨੂੰ ਨਿਯਮਤ ਟੈਸਟ ਕਪਤਾਨ ਬਣਾਉਣ ਦੀ ਮੰਗ ਕੀਤੀ ਹੈ।
ਇਸਦੇ ਨਾਲ ਹੀ ਟੈਸਟ ਕਪਤਾਨੀ ਲਈ ਸ਼ੁਭਮਨ ਗਿੱਲ (Shubman Gill) ਬੀਸੀਸੀਆਈ ਅਤੇ ਚੋਣਕਾਰਾਂ ਦੀ ਪਹਿਲੀ ਪਸੰਦ ਮੰਨਿਆ ਜਾਂਦਾ ਹੈ। ਇਸ 25 ਸਾਲਾ ਬੱਲੇਬਾਜ਼ ਨੂੰ ਭਾਰਤ ਦਾ ਭਵਿੱਖ ਦਾ ਕਪਤਾਨ ਮੰਨਿਆ ਜਾ ਰਿਹਾ ਹੈ। ਇਸਤੋਂ ਪਹਿਲਾਂ ਸ਼ੁਭਮਨ ਗਿੱਲ ਨੂੰ ਵਨਡੇ ਮੈਚਾਂ ‘ਚ ਉਪ-ਕਪਤਾਨ ਕਰ ਚੁੱਕੇ ਹਨ ਅਤੇ ਟੀ-20 ‘ਚ ਵੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ।
ਅਜਿਹੀ ਸਥਿਤੀ ‘ਚ ਗਿੱਲ (Shubman Gill) ਇਸ ਵੇਲੇ ਵੀ ਪਸੰਦ ਮੰਨਿਆ ਜਾ ਰਿਹਾ ਹੈ। ਇਸ ਪਿੱਛੇ ਇੱਕ ਹੋਰ ਕਾਰਨ ਕੋਚ ਗੌਤਮ ਗੰਭੀਰ ਹਨ। ਉਹ ਭਵਿੱਖ ਲਈ ਇੱਕ ਟੀਮ ਬਣਾਉਣ ਲਈ ਨਵੇਂ WTC ਚੱਕਰ ਦੀ ਸ਼ੁਰੂਆਤ ਦੇ ਨਾਲ ਇੱਕ ਨੌਜਵਾਨ ਖਿਡਾਰੀ ਨੂੰ ਕਪਤਾਨੀ ਸੰਭਾਲਦੇ ਦੇਖਣਾ ਚਾਹੁੰਦੇ ਹਨ |
ਜਿੱਥੋਂ ਤੱਕ ਟੀਮ ‘ਚ ਰੋਹਿਤ ਸ਼ਰਮਾ (Rohit Sharma) ਦੀ ਜਗ੍ਹਾ ਲੈਣ ਦਾ ਸਵਾਲ ਹੈ, ਬਹੁਤ ਸਾਰੇ ਘਰੇਲੂ ਸਟਾਰ ਖਿਡਾਰੀ ਬੈਂਚ ‘ਤੇ ਬੈਠੇ ਹਨ। ਇਨ੍ਹਾਂ ‘ਚ ਸ਼੍ਰੇਅਸ ਅਈਅਰ ਅਤੇ ਸਰਫਰਾਜ਼ ਖਾਨ ਵਰਗੇ ਬੱਲੇਬਾਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਤਾਮਿਲਨਾਡੂ ਦੇ 23 ਸਾਲਾ ਨੌਜਵਾਨ ਬੱਲੇਬਾਜ਼ ਸਾਈ ਸੁਦਰਸ਼ਨ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਹੈ। ਇਸ ਬੱਲੇਬਾਜ਼ ਨੇ ਆਈਪੀਐਲ ‘ਚ ਆਪਣੇ ਕਲਾਸੀਕਲ ਸ਼ਾਟਾਂ ਨਾਲ ਦੌੜਾਂ ਬਣਾ ਕੇ ਸਭ ਦਾ ਦਿਲ ਜਿੱਤ ਲਿਆ ਹੈ।
ਸੁਦਰਸ਼ਨ ਨੇ ਪਹਿਲੀ ਸ਼੍ਰੇਣੀ ਕ੍ਰਿਕਟ ‘ਚ 29 ਮੈਚਾਂ ‘ਚ 39.93 ਦੀ ਔਸਤ ਨਾਲ 1957 ਦੌੜਾਂ ਬਣਾਈਆਂ ਹਨ। ਇਨ੍ਹਾਂ ‘ਚ ਸੱਤ ਸੈਂਕੜੇ ਅਤੇ ਪੰਜ ਅਰਧ ਸੈਂਕੜੇ ਸ਼ਾਮਲ ਹਨ। ਸੁਧਰਸਨ ਨੇ ਮੌਜੂਦਾ ਆਈਪੀਐਲ ‘ਚ ਗੁਜਰਾਤ ਟਾਈਟਨਸ ਲਈ ਬਹੁਤ ਦੌੜਾਂ ਬਣਾਈਆਂ ਹਨ।
Read More: Rohit Sharma: ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ