ਦਿੱਲੀ, 08 ਮਈ 2025: Operation Sindoor: ਕੇਂਦਰ ਸਰਕਾਰ ਵੱਲੋਂ ਸੱਦੀ ਅੱਜ ਇੱਕ ਸਰਬ-ਪਾਰਟੀ ਬੈਠਕ ਜਾਰੀ ਹੈ | ਦਰਅਸਲ, ਆਪ੍ਰੇਸ਼ਨ ਸਿੰਦੂਰ ਦੇ ਤਹਿਤ ਭਾਰਤੀ ਫੌਜ ਨੇ ਸਿਰਫ਼ 25 ਮਿੰਟਾਂ ‘ਚ ਇੱਕ ਹਮਲਾ ਕੀਤਾ ਅਤੇ ਨੌਂ ਅੱ.ਤ.ਵਾ.ਦੀ ਸਿਖਲਾਈ ਕੈਂਪਾਂ ਨੂੰ ਤਬਾਹ ਕਰ ਦਿੱਤਾ ਸੀ, ਜਿਨ੍ਹਾਂ ‘ਚ ਅੱ.ਤ.ਵਾ.ਦੀ ਸੰਗਠਨ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਮੁੱਖ ਦਫਤਰ ਸ਼ਾਮਲ ਸਨ। ਇਸਤੋਂ ਬਾਅਦ ਕੇਂਦਰ ਸਰਕਾਰ ਨੇ ਅੱਜ ਇੱਕ ਸਰਬ-ਪਾਰਟੀ ਬੈਠਕ ਸੱਦੀ | ਇਹ ਬੈਠਕ ਸੰਸਦ ਭਵਨ ‘ਚ ਚੱਲ ਰਹੀ ਹੈ। ਇਸਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਕਰ ਰਹੇ ਹਨ।
ਬੈਠਕ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਵੀ ਮੌਜੂਦ ਹਨ। ਇਨ੍ਹਾਂ ਤੋਂ ਇਲਾਵਾ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਵੀ ਮੌਜੂਦ ਹਨ। ਇਨ੍ਹਾਂ ਤੋਂ ਇਲਾਵਾ, ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਵੀ ਕਾਂਗਰਸ ਵੱਲੋਂ ਬੈਠਕ ‘ਚ ਸ਼ਾਮਲ ਹੋਏ ਹਨ। ਬੈਠਕ ‘ਚ ਸਰਕਾਰ ਵਿਰੋਧੀ ਆਗੂਆਂ ਨੂੰ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਕੀਤੀ ਜਾਣ ਵਾਲੀ ਜਵਾਬੀ ਕਾਰਵਾਈ ਅਤੇ ਭਵਿੱਖ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦੇ ਰਹੀ ਹੈ।
ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਵੀ ਸਰਬ ਪਾਰਟੀ ਬੈਠਕ ‘ਚ ਪ੍ਰਧਾਨ ਮੰਤਰੀ ਮੋਦੀ ਦੀ ਸ਼ਮੂਲੀਅਤ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨੂੰ 24 ਅਪ੍ਰੈਲ ਨੂੰ ਬੈਠਕ ‘ਚ ਸ਼ਾਮਲ ਹੋਣ ਲਈ ਵੀ ਕਿਹਾ ਸੀ, ਪਰ ਉਹ ਨਹੀਂ ਆਏ।
ਕਾਂਗਰਸ ਨੇ ਅੱ.ਤ.ਵਾ.ਦ ਵਿਰੁੱਧ ਸਰਕਾਰ ਨੂੰ ਪੂਰਾ ਸਮਰਥਨ ਅਤੇ ਫੌਜ ਨਾਲ ਏਕਤਾ ਦਿਖਾਉਂਦੇ ਹੋਏ ‘ਸੰਵਿਧਾਨ ਬਚਾਓ ਰੈਲੀਆਂ’ ਸਮੇਤ ਪਾਰਟੀ ਦੇ ਸਾਰੇ ਨਿਰਧਾਰਤ ਪ੍ਰੋਗਰਾਮਾਂ ਨੂੰ ਰੋਕ ਦਿੱਤਾ ਹੈ। ਜਿਕਰਯੋਗ ਹੈ ਕਿ ਕਿ 6 ਤੋਂ 7 ਮਈ ਦੀ ਵਿਚਕਾਰਲੀ ਰਾਤ ਨੂੰ ਸਵੇਰੇ 1:05 ਵਜੇ ਤੋਂ 1:30 ਵਜੇ ਤੱਕ, ਹਥਿਆਰਬੰਦ ਬਲਾਂ ਨੇ ਆਪ੍ਰੇਸ਼ਨ ਸਿੰਦੂਰ (Operation Sindoor) ਚਲਾਇਆ। ਇਸ 25 ਮਿੰਟ ਦੀ ਕਾਰਵਾਈ ‘ਚ, 24 ਮਿਜ਼ਾਈਲਾਂ ਦੀ ਵਰਤੋਂ ਕਰਕੇ ਨੌਂ ਅੱ.ਤ.ਵਾ.ਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਸੀ।
Read More: What is Operation Sindoor: ਆਪ੍ਰੇਸ਼ਨ ਸਿੰਦੂਰ ਨਾਮ ਕਿਉਂ ਰੱਖਿਆ ? ਕਿਸਨੇ ਦਿੱਤਾ ਸੁਝਾਅ




