ਚੰਡੀਗੜ੍ਹ, 07 ਮਈ 2025: Rohit Sharma retirement: ਭਾਰਤੀ ਟੀਮ ਦੇ ਨਿਯਮਤ ਕਪਤਾਨ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਹੁਣ ਸਭ ਤੋਂ ਲੰਬੇ ਫਾਰਮੈਟ ‘ਚ ਰੋਹਿਤ ਦੇ ਭਵਿੱਖ ਬਾਰੇ ਅਟਕਲਾਂ ‘ਤੇ ਰੋਕ ਲੱਗ ਗਈ ਹੈ। ਰੋਹਿਤ ਟੈਸਟ ਫਾਰਮੈਟ ‘ਚ ਭਾਰਤ ਦਾ ਸਭ ਤੋਂ ਸਫਲ ਬੱਲੇਬਾਜ਼ ਹੈ, ਰੋਹਿਤ ਨੇ 67 ਟੈਸਟ ਮੈਚਾਂ ‘ਚ 40.57 ਦੀ ਔਸਤ ਨਾਲ 12 ਸੈਂਕੜੇ ਅਤੇ 18 ਅਰਧ ਸੈਂਕੜੇ ਲਗਾ ਕੇ 4301 ਦੌੜਾਂ ਬਣਾਈਆਂ ਹਨ।
ਰੋਹਿਤ ਸ਼ਰਮਾ (Rohit Sharma) ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਰੋਹਿਤ ਨੇ ਇੰਸਟਾ ਸਟੋਰੀ ‘ਤੇ ਆਪਣੀ ਟੈਸਟ ਕੈਪ ਦੀ ਤਸਵੀਰ ਸਾਂਝੀ ਕੀਤੀ ਅਤੇ ਕੈਪਸ਼ਨ ‘ਚ ਲਿਖਿਆ – ਮੈਂ ਤੁਹਾਨੂੰ ਸਾਰੇ ਦੋਸਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹਾਂ। ਇਸ ਫਾਰਮੈਟ ‘ਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮੈਂ ਵਨਡੇ ਮੈਚਾਂ ‘ਚ ਭਾਰਤ ਲਈ ਖੇਡਣਾ ਜਾਰੀ ਰੱਖਾਂਗਾ।
Read More: IPL 2025 Playoff: ਪਲੇਆਫ ਦੀ ਦੌੜ ‘ਚੋਂ 3 ਟੀਮਾਂ ਬਾਹਰ, ਗੁਜਰਾਤ ਟਾਇਟਨਸ ਸਿਖਰ ‘ਤੇ ਪੁੱਜੀ