ਚੰਡੀਗੜ੍ਹ, 02 ਮਈ 2025: South Africa women vs Sri Lanka women: ਟ੍ਰਾਈ ਸੀਰੀਜ਼ ‘ਚ ਅੱਜ ਸ੍ਰੀਲੰਕਾ ਬਨਾਮ ਦੱਖਣੀ ਅਫਰੀਕਾ 2025 ਦਾ ਮੈਚ ਕਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ | ਦੋਵੇਂ ਟੀਮਾਂ ਭਾਰਤ ਤੋਂ ਆਪਣੇ ਸ਼ੁਰੂਆਤੀ ਮੈਚ ਹਾਰਨ ਤੋਂ ਬਾਅਦ ਜਿੱਤ ਲਈ ਬੇਤਾਬ ਹਨ, ਸ਼੍ਰੀਲੰਕਾ ਨੂੰ ਪਹਿਲੇ ਮੈਚ ‘ਚ ਹਾਰ ਗਿਆ ਸੀ | ਸ਼੍ਰੀਲੰਕਾ ਦੀ ਮਹਿਲਾ ਟੀਮ ਨੇ ਟਾਸ ਜਿੱਤਿਆ ਹੈ ਅਤੇ ਦੱਖਣੀ ਅਫਰੀਕਾ ਵਿਰੁੱਧ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਦੱਖਣੀ ਅਫਰੀਕਾ ਦੀ ਟੀਮ ਨੇ 50 ਓਵਰਾਂ ‘ਚ 235 ਦੌੜਾਂ ਬਣਾਈਆਂ ਹਨ | ਇਸਦੇ ਨਾਲ ਹੀ ਸ੍ਰੀਲੰਕਾ ਸਾਹਮਣੇ 236 ਦੌੜਾਂ ਦਾ ਟੀਚਾ ਰੱਖਿਆ ਹੈ | ਜਿਕਰਯੋਗ ਹੈ ਕਿ ਸਿਰਫ਼ ਦੋ ਚੋਟੀ ਦੀਆਂ ਟੀਮਾਂ ਫਾਈਨਲ ‘ਚ ਪਹੁੰਚਣ ਲਈ ਖੇਡ ਰਹੀਆਂ ਹਨ ਅਤੇ ਇਹ (SL-W ਬਨਾਮ SA-W) ਮੁਕਾਬਲਾ ਕਾਫ਼ੀ ਅਹਿਮ ਹੈ। ਇਸ ਫਾਰਮੈਟ ‘ਚ ਹਰੇਕ ਟੀਮ ਦੂਜੀ ਟੀਮ ਦਾ ਦੋ ਵਾਰ ਸਾਹਮਣਾ ਕਰਦੀ ਹੈ ਅਤੇ ਸਭ ਤੋਂ ਘੱਟ ਅੰਕਾਂ ਵਾਲੀ ਟੀਮ ਫੈਸਲਾਕੁੰਨ ਮੈਚ ਤੋਂ ਖੁੰਝ ਜਾਵੇਗੀ |
ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਨੇ ਹਮੇਸ਼ਾ ਬੱਲੇ ਅਤੇ ਗੇਂਦ ਵਿਚਕਾਰ ਸੰਤੁਲਿਤ ਮੁਕਾਬਲਾ ਪ੍ਰਦਾਨ ਕੀਤਾ ਹੈ। ਇੱਥੇ ਖੇਡੇ ਗਏ 16 ਮੈਚਾਂ ‘ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੌਂ ਵਾਰ ਜਿੱਤੀਆਂ ਹਨ। ਸ਼ੁਰੂਆਤ ‘ਚ ਬੱਲੇਬਾਜ਼ ਬੱਲੇ ‘ਤੇ ਆਉਣ ਵਾਲੀ ਗੇਂਦ ਦਾ ਆਨੰਦ ਲੈਣਗੇ। ਪਿੱਚ ਪਿਛਲੇ ਵਾਂਗ ਹੀ ਹੋਣ ਦੀ ਉਮੀਦ ਹੈ।
Read More: GT ਬਨਾਮ SRH: ਅਹਿਮਦਾਬਾਦ ‘ਚ ਅੱਜ ਗੁਜਰਾਤ ਟਾਈਟਨਜ਼ ਦੀ ਸਨਰਾਈਜ਼ਰਜ਼ ਹੈਦਰਾਬਾਦ ਨਾਲ ਟੱਕਰ