BSF ਨੂੰ ਮਿਲੀ ਵੱਡੀ ਸਫਲਤਾ, ਪਾਕਿਸਤਾਨੀ ਡਰੋਨ ਕੀਤਾ ਬਰਾਮਦ

1 ਮਈ 2025: ਪੰਜਾਬ ਦੇ ਪਠਾਨਕੋਟ (pathankot) ਵਿੱਚ ਬੀਐਸਐਫ ਨੂੰ ਵੱਡੀ ਸਫਲਤਾ ਮਿਲੀ ਹੈ। ਬੀਐਸਐਫ ਨੇ ਬਮਿਆਲ ਸਰਹੱਦ ‘ਤੇ ਉੱਜ ਨਦੀ ਦੇ ਕੰਢੇ ਇੱਕ ਪਾਕਿਸਤਾਨੀ ਡਰੋਨ (pakistan drone) ਬਰਾਮਦ ਕੀਤਾ ਹੈ। ਬੀਐਸਐਫ ਨੂੰ ਡਰੋਨ ਜ਼ਮੀਨ ‘ਤੇ ਡਿੱਗਿਆ ਹੋਇਆ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਬੀਐਸਐਫ ਨੇ ਡਰੋਨ ਦੇ ਨਾਲ 500 ਗ੍ਰਾਮ ਹੈਰੋਇਨ ਦਾ ਵੀ ਇੱਕ ਪੈਕੇਟ ਬਰਾਮਦ ਕੀਤਾ ਗਿਆ।

ਬੀਐਸਐਫ ਨੇ ਡਰੋਨ ਅਤੇ ਹੀਰੋਇਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਏਅਰਕ੍ਰਾਫਟ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।ਪਠਾਨਕੋਟ ਦੇ ਐਸਪੀ ਹੈੱਡਕੁਆਰਟਰ ਜਸਤਿੰਦਰ ਸਿੰਘ (jastinder singh) ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੁਲਿਸ (police) ਜਾਂਚ ਵਿੱਚ ਰੁੱਝੀ ਹੋਈ ਹੈ ਅਤੇ ਜਲਦੀ ਹੀ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਹੋ ਸਕਦਾ ਹੈ।

Read More: ਭਾਰਤ-ਪਾਕਿਸਤਾਨ ਸਰਹੱਦ ‘ਤੇ BSF ਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਅੱ.ਤ.ਵਾ.ਦੀ ਸਾਜ਼ਿਸ਼ ਨੂੰ ਕੀਤਾ ਨਾਕਾਮ

Scroll to Top