R Pragyanandha

ਸੁਪਰਬੇਟ ਰੈਪਿਡ ਤੇ ਬਲਿਟਜ਼ ਟੂਰਨਾਮੈਂਟ ‘ਚ ਤੀਜੇ ਸਥਾਨ ‘ਤੇ ਰਹੇ ਪ੍ਰਗਿਆਨੰਧਾ

ਪੋਲੈਂਡ, 01 ਮਈ 2025: ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਿਆਨੰਧਾ (R Pragyanandha) ਪੋਲੈਂਡ ਦੇ ਵਾਰਸਾ ‘ਚ ਚੱਲ ਰਹੇ ਸੁਪਰਬੇਟ ਰੈਪਿਡ ਅਤੇ ਬਲਿਟਜ਼ ਟੂਰਨਾਮੈਂਟ ‘ਚ ਤੀਜੇ ਸਥਾਨ ‘ਤੇ ਰਹੇ, ਜਦੋਂ ਕਿ ਸਲੋਵੇਨੀਆ ਦੇ ਵਲਾਦੀਮੀਰ ਫੇਡੋਸੀਵ ਨੇ ਖਿਤਾਬ ਜਿੱਤਿਆ। ਗ੍ਰੈਂਡ ਸ਼ਤਰੰਜ ਟੂਰ ‘ਤੇ ਪਹਿਲੀ ਵਾਰ ਖੇਡ ਰਹੇ ਭਾਰਤੀ ਗ੍ਰੈਂਡਮਾਸਟਰ ਅਰਵਿੰਦ ਚਿਦੰਬਰਮ ਸੱਤਵੇਂ ਸਥਾਨ ‘ਤੇ ਰਹੇ।

ਫੇਡੋਸੀਵ ਨੇ ਬਲਿਟਜ਼ ਭਾਗ ‘ਚ ਨੌਂ ‘ਚੋਂ 7.5 ਅੰਕ ਪ੍ਰਾਪਤ ਕੀਤੇ ਅਤੇ ਉਨ੍ਹਾਂ ਦਾ ਕੁੱਲ ਸਕੋਰ 36 ‘ਚੋਂ 26.5 ਸੀ। ਉਨ੍ਹਾਂ ਨੂੰ ਆਪਣੀ ਜਿੱਤ ਲਈ $40,000 ਦਾ ਇਨਾਮ ਮਿਲਿਆ ਹੈ। ਫਰਾਂਸ ਦੇ ਮੈਕਸਿਮ ਵਾਚੀਅਰ-ਲਾਗਰੇਵ ਦੂਜੇ ਸਥਾਨ ‘ਤੇ ਰਹੇ ਅਤੇ ਪ੍ਰਗਿਆਨੰਧਾ ਤੀਜੇ ਸਥਾਨ ‘ਤੇ ਰਹੇ। ਵਾਚੀਅਰ-ਲਾਗਰੇਵ ਨੂੰ $30,000 ਅਤੇ ਪ੍ਰਗਿਆਨੰਧਾ ਨੂੰ $25,000 ਮਿਲੇ।

ਵਾਚੀਅਰ-ਲਾਗਰੇਵ ਗ੍ਰੈਂਡ ਸ਼ਤਰੰਜ ਟੂਰ ਟੇਬਲ ‘ਚ ਸਿਖਰ ‘ਤੇ ਹੈ ਜਦੋਂ ਕਿ ਪ੍ਰਗਿਆਨੰਧਾ ਦੂਜੇ ਸਥਾਨ ‘ਤੇ ਹੈ। ਹੁਣ ਇਹ ਦੌਰਾ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਜਾਵੇਗਾ ਜਿੱਥੇ ਪਹਿਲਾ ਕਲਾਸੀਕਲ ਟੂਰਨਾਮੈਂਟ 7 ਮਈ ਤੋਂ ਹੋਵੇਗਾ। ਵਿਸ਼ਵ ਚੈਂਪੀਅਨ ਡੀ ਗੁਕੇਸ਼ ਅਤੇ ਪ੍ਰਗਿਆਨੰਧਾ ਭਾਰਤ ਲਈ ਖੇਡਣਗੇ।

Read More: Chess: ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਹਰਾ ਕੇ ਪ੍ਰਗਿਆਨੰਦਾ ਇਹ ਖਿਤਾਬ ਜਿੱਤਣ ਵਾਲਾ ਦੂਜਾ ਭਾਰਤੀ ਸ਼ਤਰੰਜ ਖਿਡਾਰੀ ਬਣਿਆ

Scroll to Top