ਗਰਮੀ ਨੇ ਅਪ੍ਰੈਲ ਦਾ 11 ਸਾਲਾਂ ਦਾ ਤੋੜਿਆ ਰਿਕਾਰਡ, ਮਈ ਮਹੀਨੇ ਲਈ ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

1 ਮਈ 2025: ਮਈ ਵਿੱਚ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ (temprature) ਆਮ ਨਾਲੋਂ ਵੱਧ ਰਹਿਣ ਦੀ ਉਮੀਦ ਹੈ।ਮੌਸਮ ਵਿਭਾਗ ਦੇ ਅਨੁਸਾਰ, ਰਾਜਸਥਾਨ, ਹਰਿਆਣਾ, (haryana) ਪੰਜਾਬ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ (west bengal) ਵਿੱਚ ਗਰਮੀ ਦੇ ਦਿਨਾਂ ਦੀ ਗਿਣਤੀ ਆਮ ਨਾਲੋਂ ਚਾਰ ਦਿਨ ਵੱਧ ਹੋਣ ਦੀ ਉਮੀਦ ਹੈ।

ਦੂਜੇ ਪਾਸੇ, ਰਾਜਸਥਾਨ (rajsthan) ਦੇ ਬਾੜਮੇਰ ਵਿੱਚ, ਗਰਮੀ ਨੇ ਅਪ੍ਰੈਲ ਦਾ 11 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਬੁੱਧਵਾਰ ਨੂੰ ਇੱਥੇ ਦਿਨ ਦਾ ਤਾਪਮਾਨ 46.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ, 29 ਅਪ੍ਰੈਲ, 2014 ਨੂੰ, ਤਾਪਮਾਨ (temprature) 46.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਮਈ ਦੇ ਮਹੀਨੇ ਮੱਧ ਪ੍ਰਦੇਸ਼ (madhya pradesh) ਵਿੱਚ ਤੇਜ਼ ਗਰਮੀ ਦਾ ਰੁਝਾਨ ਹੈ। ਜੇਕਰ ਅਸੀਂ ਪਿਛਲੇ 10 ਸਾਲਾਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਤਾਪਮਾਨ 48 ਡਿਗਰੀ ਨੂੰ ਪਾਰ ਕਰ ਗਿਆ ਹੈ। ਇਸ ਵਾਰ ਵੀ ਇਸੇ ਤਰ੍ਹਾਂ ਦੀ ਗਰਮੀ ਪੈ ਸਕਦੀ ਹੈ।

ਦੇਸ਼ ਵਿੱਚ ਅਪ੍ਰੈਲ ਵਿੱਚ 72 ਹੀਟਵੇਵ (heat wave) ਦਿਨ ਦਰਜ ਕੀਤੇ ਗਏ। ਰਾਜਸਥਾਨ ਅਤੇ ਗੁਜਰਾਤ ਵਿੱਚ 6 ਤੋਂ 11 ਦਿਨਾਂ ਤੱਕ ਅਤੇ ਪੂਰਬੀ ਮੱਧ ਪ੍ਰਦੇਸ਼ (East Madhya Pradesh) ਅਤੇ ਵਿਦਰਭ ਵਿੱਚ 4 ਤੋਂ 6 ਦਿਨਾਂ ਤੱਕ ਗਰਮੀ ਦੀ ਲਹਿਰ ਰਹੀ। ਆਮ ਤੌਰ ‘ਤੇ ਇੱਥੇ ਦੋ ਤੋਂ ਤਿੰਨ ਦਿਨ ਗਰਮੀ ਦੀ ਲਹਿਰ ਰਹਿੰਦੀ ਹੈ।

Read More: Weather Update: ਕਈ ਰਾਜਾਂ ‘ਚ ਤੂਫਾਨ ਅਤੇ ਮੀਂਹ ਦੀ ਚੇਤਾਵਨੀ, ਮੌਸਮ ਨੇ ਬਦਲਿਆ ਰੰਗ

Scroll to Top