MI ਬਨਾਮ RR

MI ਬਨਾਮ RR: ਪਲੇਆਫ ‘ਚ ਬਣੇ ਰਹਿਣ ਲਈ ਰਾਜਸਥਾਨ ਰਾਇਲਜ਼ ਨੂੰ ਮੁੰਬਈ ਖ਼ਿਲਾਫ ਜਿੱਤ ਲਾਜ਼ਮੀ

ਜੈਪੁਰ, 01 ਮਈ 2025: MI ਬਨਾਮ RR: ਇੰਡੀਅਨ ਪ੍ਰੀਮੀਅਰ ਲੀਗ (IPL 2025) ਦੇ 18ਵੇਂ ਸੀਜ਼ਨ ‘ਚ ਅੱਜ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿਖੇ ਸ਼ਾਮ 7:30 ਵਜੇ ਰਾਜਸਥਾਨ ਰਾਇਲਜ਼ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਅੱਜ ਦਾ ਮੈਚ ਰਾਜਸਥਾਨ ਰਾਇਲਜ਼ ਲਈ ਬਹੁਤ ਮਹੱਤਵਪੂਰਨ ਹੈ।

ਮੁੰਬਈ ਇੰਡੀਅਨਜ਼ 10 ‘ਚੋਂ 6 ਮੈਚ ਜਿੱਤ ਕੇ 12 ਅੰਕਾਂ ਨਾਲ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਹੈ। ਦੂਜੇ ਪਾਸੇ ਰਾਜਸਥਾਨ ਰਾਇਲਜ਼ 7 ‘ਚੋਂ 3 ਮੈਚ ਜਿੱਤਣ ਤੋਂ ਬਾਅਦ 6 ਅੰਕਾਂ ਨਾਲ 8ਵੇਂ ਸਥਾਨ ‘ਤੇ ਹੈ। ਮੁੰਬਈ ਇੰਡੀਅਨਜ਼ ਅੱਜ ਦਾ ਮੈਚ ਜਿੱਤ ਕੇ ਸਿਖਰ ‘ਤੇ ਆ ਸਕਦੀ ਹੈ। ਹਾਲਾਂਕਿ, ਮੁੰਬਈ ਨੇ ਜੈਪੁਰ ‘ਚ ਆਪਣੇ 75 ਫੀਸਦੀ ਮੈਚ ਹਾਰੇ ਹਨ |

ਜੇਕਰ ਰਾਜਸਥਾਨ ਦੀ ਟੀਮ ਹਾਰ ਜਾਂਦੀ ਹੈ, ਤਾਂ ਇਹ ਸੀਐਸਕੇ ਤੋਂ ਬਾਅਦ ਪਲੇਆਫ ਦੀ ਦੌੜ ਤੋਂ ਬਾਹਰ ਹੋਣ ਵਾਲੀ ਦੂਜੀ ਟੀਮ ਬਣ ਜਾਵੇਗੀ। ਟੀਮ ਨੂੰ ਦੌੜ ​​’ਚ ਬਣੇ ਰਹਿਣ ਲਈ ਅੱਜ ਦਾ ਮੈਚ ਜਿੱਤਣਾ ਪਵੇਗਾ। ਹਾਲਾਂਕਿ, ਰਾਜਸਥਾਨ ਦਾ ਮੈਚ ਮੁੰਬਈ ਇੰਡੀਅਨਜ਼ ਵਿਰੁੱਧ ਹੈ, ਜਿਸ ਨੇ 2014 ‘ਚ ਆਖਰੀ ਲੀਗ ਮੈਚ ‘ਚ ਟੀਮ ਨੂੰ ਹਰਾ ਕੇ ਚੋਟੀ ਦੇ 4 ਦੀ ਦੌੜ ਤੋਂ ਬਾਹਰ ਕਰ ਦਿੱਤਾ ਸੀ।

ਹੁਣ ਤੱਕ ਆਈਪੀਐਲ ਵਿੱਚ ਦੋਵਾਂ ਟੀਮਾਂ ਵਿਚਕਾਰ 32 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਰਾਜਸਥਾਨ ਨੇ 15 ਮੈਚ ਜਿੱਤੇ ਅਤੇ ਮੁੰਬਈ ਨੇ 16 ਮੈਚ ਜਿੱਤੇ ਹਨ। ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।

ਜੈਪੁਰ ਦੀ ਪਿੱਚ ਰਿਪੋਰਟ

ਜੈਪੁਰ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ, ਇਸ ਸੀਜ਼ਨ ‘ਚ ਇੱਥੇ 3 ਮੈਚ ਖੇਡੇ ਗਏ ਅਤੇ ਹਰ ਵਾਰ 170 ਤੋਂ ਵੱਧ ਦੌੜਾਂ ਬਣੀਆਂ। ਪਿੱਛਾ ਕਰਨ ਵਾਲੀ ਟੀਮ ਦੋ ਵਾਰ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਇੱਕ ਵਾਰ ਜਿੱਤੀ।

ਹੁਣ ਤੱਕ ਇਸ ਸਟੇਡੀਅਮ ‘ਚ 60 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ 21 ਮੈਚ ਜਿੱਤੇ, ਜਦੋਂ ਕਿ ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ 39 ਮੈਚ ਜਿੱਤੇ। ਇਸ ਸਟੇਡੀਅਮ ‘ਚ ਸਭ ਤੋਂ ਵੱਧ ਟੀਮ ਸਕੋਰ 217/6 ਹੈ, ਜੋ ਸਨਰਾਈਜ਼ਰਜ਼ ਹੈਦਰਾਬਾਦ ਨੇ 2023 ਵਿੱਚ ਰਾਜਸਥਾਨ ਰਾਇਲਜ਼ ਵਿਰੁੱਧ ਬਣਾਇਆ ਸੀ।

ਮੌਸਮ ਦੇ ਹਾਲਾਤ

ਅੱਜ ਦੇ ਮੈਚ ਵਾਲੇ ਦਿਨ ਜੈਪੁਰ ‘ਚ ਮੌਸਮ ਸਾਫ਼ ਰਹਿਣ ਵਾਲਾ ਹੈ, ਵੀਰਵਾਰ ਨੂੰ ਜੈਪੁਰ ‘ਚ ਤਾਪਮਾਨ 27 ਤੋਂ 41 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਜੈਪੁਰ ‘ਚ ਮੀਂਹ ਪੈਣ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ ਇਸਦੇ ਨਾਲ ਹੀ ਹਵਾ ਦੀ ਗਤੀ 13 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ।

Read More: PBKS ਬਨਾਮ CSK: ਚੇਪੌਕ ਸਟੇਡੀਅਮ ‘ਚ ਪੰਜਾਬ ਕਿੰਗਜ਼ ਦਾ ਚੇਨਈ ਸੁਪਰ ਕਿੰਗਜ਼ ਨਾਲ ਮੁਕਾਬਲਾ

Scroll to Top