Padma Awards 2025

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰਸਿੱਧ ਸਖ਼ਸ਼ੀਅਤਾਂ ਨੂੰ ਪਦਮ ਪੁਰਸਕਾਰ ਨਾਲ ਕੀਤਾ ਸਨਮਾਨਿਤ

ਦਿੱਲੀ, 28 ਅਪ੍ਰੈਲ 2025: Padma Awards 2025: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਕਰਵਾਏ ਸਿਵਲ ਇਨਵੈਸਟੀਚਰ ਸਮਾਗਮ-I ‘ਚ ਪਦਮ ਪੁਰਸਕਾਰ 2025 ਪ੍ਰਦਾਨ ਕੀਤੇ। ਪਹਿਲੇ ਪੜਾਅ ‘ਚ, 71 ਪ੍ਰਸਿੱਧ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਾਲ 139 ਲੋਕਾਂ ਨੂੰ ਪਦਮ ਪੁਰਸਕਾਰਾਂ ਲਈ ਚੁਣਿਆ ਗਿਆ ਹੈ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰਸਿੱਧ ਮਲਿਆਲਮ ਲੇਖਕ ਐਮ.ਟੀ. ਵਾਸੂਦੇਵਨ ਨਾਇਰ, ਫਿਲਮ ਨਿਰਦੇਸ਼ਕ, ਪਟਕਥਾ ਲੇਖਕ, ਸੰਪਾਦਕ ਅਤੇ ਬੁਲਾਰੇ ਨੂੰ ਮਲਿਆਲਮ ਭਾਸ਼ਾ, ਸਾਹਿਤ ਅਤੇ ਸਿਨੇਮਾ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ।

ਤੇਲੰਗਾਨਾ ਦੇ ਉੱਘੇ ਗੈਸਟ੍ਰੋਐਂਟਰੌਲੋਜਿਸਟ ਡਾ. ਦੁਵਵੁਰ ਨਾਗੇਸ਼ਵਰ ਰੈਡੀ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਕਲੀਨਿਕਲ ਤਰੱਕੀਆਂ ਅਤੇ ਐਂਡੋਸਕੋਪੀ ਵਿੱਚ ਮੋਹਰੀ ਡਾਕਟਰੀ ਖੋਜ ਲਈ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਲਾ ਅਤੇ ਸੰਗੀਤ ਦੇ ਖੇਤਰ ‘ਚ ਵਿਸ਼ੇਸ਼ ਯੋਗਦਾਨ ਲਈ ਡਾ. ਲਕਸ਼ਮੀਨਾਰਾਇਣ ਸੁਬਰਾਮਨੀਅਮ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। ਡਾ. ਸੁਬਰਾਮਨੀਅਮ ਇੱਕ ਮਸ਼ਹੂਰ ਵਾਇਲਨਵਾਦਕ ਹਨ। ਉਹ ਕਰਨਾਟਕ ਅਤੇ ਪੱਛਮੀ ਸੰਗੀਤ ‘ਚ ਮਾਹਰ ਹਨ ਅਤੇ ਆਪਣੀ ਵਿਲੱਖਣ ਸੰਗੀਤ ਸ਼ੈਲੀ ਲਈ ਵੀ ਜਾਣੇ ਜਾਂਦੇ ਹਨ।

ਇਸ ਦੌਰਾਨ, ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਸਾਬਕਾ ਮੁਖੀ, ਮਰਹੂਮ ਜਾਪਾਨੀ ਉਦਯੋਗਪਤੀ ਓਸਾਮੂ ਸੁਜ਼ੂਕੀ ਨੂੰ ਮਰਨ ਉਪਰੰਤ ਭਾਰਤ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ, ਪਦਮ ਵਿਭੂਸ਼ਣ (ਵਣਜ ਅਤੇ ਉਦਯੋਗ ਵਿੱਚ) ਨਾਲ ਸਨਮਾਨਿਤ ਕੀਤਾ ਗਿਆ। ਓਸਾਮੂ ਸੁਜ਼ੂਕੀ ਭਾਰਤ ਨੂੰ ਆਪਣਾ ਦੂਜਾ ਘਰ ਮੰਨਦੇ ਸਨ। ਉਨ੍ਹਾਂ ਦੇ ਪੁੱਤਰ ਅਤੇ ਸੁਜ਼ੂਕੀ ਮੋਟਰ ਦੇ ਸੀਈਓ ਤੋਸ਼ੀਹਿਰੋ ਸੁਜ਼ੂਕੀ ਨੇ ਰਾਸ਼ਟਰਪਤੀ ਭਵਨ ਵਿਖੇ ਇੱਕ ਸਮਾਗਮ ‘ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਇਹ ਪੁਰਸਕਾਰ ਪ੍ਰਾਪਤ ਕੀਤਾ।

 

Read More: Padma Awards 2025 List: ਪੰਜਾਬ ਦੀਆਂ ਇਨ੍ਹਾਂ ਸਖ਼ਸ਼ੀਅਤਾਂ ਨੂੰ ਪਦਮ ਪੁਰਸਕਾਰ, ਪੜ੍ਹੋ ਪੂਰੀ ਸੂਚੀ

Scroll to Top