ਦਿੱਲੀ, 28 ਅਪ੍ਰੈਲ 2025: ਦਿੱਲੀ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਆਯੁਸ਼ਮਾਨ ਵਯ ਵੰਦਨਾ ਕਾਰਡ (Ayushman Vay Vandana Card) ਵੰਡ ਰਹੀ ਹੈ | ਇਸ ਤਹਿਤ ਵਿਕਾਸ ਪੁਰੀ ਦੇ ਮੋਹਨ ਗਾਰਡਨ ਦੇ ਨਿਵਾਸੀ ਰਾਮ ਸਿੰਘ ਨੇਗੀ, ਦਿੱਲੀ ‘ਚ ਆਯੁਸ਼ਮਾਨ ਵਯ ਵੰਦਨਾ ਕਾਰਡ ਦੇ ਪਹਿਲੇ ਲਾਭਪਾਤਰੀ ਬਣੇ ਹਨ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਹੋਰ ਮੰਤਰੀਆਂ ਨੇ ਉਨ੍ਹਾਂ ਨੂੰ ਕਾਰਡ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਕਈ ਹੋਰ ਬਜ਼ੁਰਗਾਂ ਨੂੰ ਵੀ ਕਾਰਡ ਵੰਡੇ।
ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (AB PM-JAY) ਦੇ ਤਹਿਤ, 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ ਨੂੰ ਆਯੁਸ਼ਮਾਨ ਵਯ ਵੰਦਨਾ ਕਾਰਡ ਦੀ ਮੱਦਦ ਨਾਲ ਮੁਫ਼ਤ ਸਿਹਤ ਸੰਭਾਲ ਮਿਲੇਗੀ। ਇਨ੍ਹਾਂ ਬਜ਼ੁਰਗ ਨਾਗਰਿਕਾਂ ਨੂੰ ਏਬੀ ਪੀਐਮਜੇਏਵਾਈ ਪੈਨਲ ਹਸਪਤਾਲਾਂ ‘ਚ ਇਲਾਜ ਲਈ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਸਿਹਤ ਕਵਰ ਮਿਲੇਗਾ। ਦਿੱਲੀ ਦਾ ਕੋਈ ਵੀ ਨਾਗਰਿਕ ਇਸ ਲਾਭ ਦਾ ਲਾਭ ਲੈ ਸਕਦਾ ਹੈ। ਹਾਲਾਂਕਿ ਉਸ ਕੋਲ ਕੋਈ ਹੋਰ ਯੋਜਨਾਵਾਂ ਨਹੀਂ ਹੋ ਸਕਦੀਆਂ। ਦਿੱਲੀ ‘ਚ ਉਨ੍ਹਾਂ ਦੀ ਗਿਣਤੀ 6 ਲੱਖ ਤੋਂ ਵੱਧ ਹੋਣ ਦਾ ਅਨੁਮਾਨ ਹੈ।
ਤੁਸੀਂ ਗੂਗਲ ਪਲੇ ਸਟੋਰ ਤੋਂ ਐਪ ਡਾਊਨਲੋਡ ਕਰ ਸਕਦੇ ਹੋ ਅਤੇ ਲਾਭਪਾਤਰੀ ਵਜੋਂ ਲੌਗਇਨ ਕਰੋ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਪਾਲਣਾ ਕਰਕੇ ।eKYC ਪ੍ਰਕਿਰਿਆ ਨੂੰ ਪੂਰਾ ਕਰੋ ਅਤੇ ਅਖ਼ੀਰ ‘ਚ ਫਾਰਮ ਸਬਮਿਟ। ਪ੍ਰਵਾਨਗੀ ਤੋਂ ਬਾਅਦ ਕਾਰਡ ਨੂੰ ਐਪਲੀਕੇਸ਼ਨ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
Read More: ਦਿੱਲੀ ‘ਚ ਛੇ ਮੰਜ਼ਿਲਾ ਇਮਾਰਤ ਡਿੱਗਣ ਨਾਲ 4 ਜਣਿਆਂ ਦੀ ਮੌ.ਤ, ਰੈਸਕਿਊ ਆਪ੍ਰੇਸ਼ਨ ਜਾਰੀ