ਚੰਡੀਗੜ੍ਹ, 28 ਅਪ੍ਰੈਲ 2025: ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱ.ਤ.ਵਾ.ਦੀ ਹਮਲੇ ਤੋਂ ਬਾਅਦ ਭਾਰਤ ਨੇ ਭੜਕਾਊ ਅਤੇ ਸੰਵੇਦਨਸ਼ੀਲ ਫਿਰਕੂ ਸਮੱਗਰੀ ਫੈਲਾਉਣ ਲਈ ਕਈ ਪਾਕਿਸਤਾਨੀ ਯੂਟਿਊਬ ਚੈਨਲਾਂ (YouTube channel) ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਭਾਰਤ ਸਰਕਾਰ ਨੇ 63 ਮਿਲੀਅਨ ਸਬਸਕਰਾਇਬ ਵਾਲੇ ਕੁੱਲ 16 ਪਾਕਿਸਤਾਨੀ ਯੂਟਿਊਬ ਚੈਨਲਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।
ਜਿਨ੍ਹਾਂ ਚੈਨਲਾਂ ‘ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ‘ਚ ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਅਖਤਰ ਦਾ ਯੂਟਿਊਬ ਚੈਨਲ (YouTube channel) ਵੀ ਸ਼ਾਮਲ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਯੂਟਿਊਬ ਚੈਨਲਾਂ ‘ਤੇ ਪਾਬੰਦੀ ਲਗਾਈ ਗਈ ਹੈ।
ਪਾਬੰਦੀਸ਼ੁਦਾ ਪਲੇਟਫਾਰਮਾਂ ‘ਚ ਡਾਨ, ਸਮਾ ਟੀਵੀ, ਏਆਰਵਾਈ ਨਿਊਜ਼, ਬੋਲ ਨਿਊਜ਼, ਰਫ਼ਤਾਰ, ਜੀਓ ਨਿਊਜ਼ ਅਤੇ ਸੁਨੋ ਨਿਊਜ਼ ਦੇ ਯੂਟਿਊਬ ਚੈਨਲ ਸ਼ਾਮਲ ਹਨ। ਪੱਤਰਕਾਰ ਇਰਸ਼ਾਦ ਭੱਟੀ, ਅਸਮਾ ਸ਼ਿਰਾਜ਼ੀ, ਉਮਰ ਚੀਮਾ ਅਤੇ ਮੁਨੀਬ ਫਾਰੂਕ ਦੇ ਯੂਟਿਊਬ ਚੈਨਲਾਂ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਪਾਬੰਦੀਸ਼ੁਦਾ ਹੋਰ ਹੈਂਡਲਾਂ ‘ਚ ਦ ਪਾਕਿਸਤਾਨ ਰੈਫਰੈਂਸ, ਸਾਮਾ ਸਪੋਰਟਸ, ਉਜ਼ੈਰ ਕ੍ਰਿਕਟ ਅਤੇ ਰਾਜ਼ੀ ਨਾਮਾ ਸ਼ਾਮਲ ਹਨ।
Read More: ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕੀਤੀ ਇਹ ਖ਼ਾਸ ਅਪੀਲ